ਕਸ਼ਮੀਰ ’ਚ ਅੱਤਵਾਦੀ ਕਮਾਂਡਰ ਰਹਿ ਚੁੱਕੇ ਖਾਲਿਦ ਰਾਜਾ ਦਾ ਪਾਕਿਸਤਾਨ ’ਚ ਕਤਲ

ਇਸਲਾਮਾਬਾਦ –ਪਾਕਿਸਤਾਨ ’ਚ ਇਕ ਹੋਰ ਕਸ਼ਮੀਰੀ ਅੱਤਵਾਦੀ ਦਾ ਰਹੱਸਮਈ ਢੰਗ ਨਾਲ ਕਤਲ ਕਰ ਦਿੱਤਾ ਗਿਆ ਹੈ। ਇਸ ਕਸ਼ਮੀਰੀ ਅੱਤਵਾਦੀ ਦਾ ਨਾਂ ਖਾਲਿਦ ਰਾਜਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਹਥਿਆਰਬੰਦ ਵਿਅਕਤੀ ਨੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਸ ਦੇ ਵਾਈਸ ਚੇਅਰਮੈਨ ਖਾਲਿਦ ਰਾਜਾ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਗੋਲੀ ਮਾਰੀ। ਇਕ ਸਾਲ ’ਚ ਇਹ ਤੀਸਰੇ ਕਸ਼ਮੀਰੀ ਅੱਤਵਾਦੀ ਦਾ ਪਾਕਿਸਤਾਨ ’ਚ ਕਤਲ ਕੀਤਾ ਗਿਆ ਹੈ।

ਇਕ ਹਫਤੇ ਦੇ ਅੰਦਰ ਇਹ ਦੂਜੇ ਅੱਤਵਾਦੀ ਦਾ ਕਤਲ ਹੋਇਆ ਹੈ। ਇਸ ਤੋਂ ਪਹਿਲਾਂ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਬਸ਼ੀਰ ਪੀਰ ਉਰਫ਼ ਇਮਤਿਆਜ਼ ਆਲਮ ਦਾ ਰਾਵਲਪਿੰਡੀ ’ਚ ਕਤਲ ਕਰ ਦਿੱਤਾ ਗਿਆ ਸੀ। ਖਾਲਿਦ ਰਾਜਾ ਦਾ ਕਤਲ ਕਰਾਚੀ ’ਚ ਕਰ ਦਿੱਤਾ ਗਿਆ ਹੈ। ਖਾਲਿਦ ਰਾਜਾ ਕਸ਼ਮੀਰ ’ਚ ਅੱਤਵਾਦੀ ਕਮਾਂਡਰ ਰਹਿ ਚੁੱਕਾ ਸੀ ਅਤੇ ਇਸ ਸਮੇਂ ਸਕੂਲ ਯੂਨੀਅਨ ਦਾ ਅਹੁਦੇਦਾਰ ਸੀ। ਖਾਲਿਦ ਅਜੇ ਵੀ ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਨਾਲ ਜੁੜਿਆ ਹੋਇਆ ਸੀ।

Add a Comment

Your email address will not be published. Required fields are marked *