ਗ੍ਰੀਸ ਤੋਂ ਵੱਡੀ ਖ਼ਬਰ: 2 ਰੇਲਾਂ ਦੀ ਭਿਆਨਕ ਟੱਕਰ ‘ਚ 26 ਲੋਕਾਂ ਦੀ ਮੌਤ

ਗ੍ਰੀਸ : ਗ੍ਰੀਸ ਵਿੱਚ ਬੁੱਧਵਾਰ ਤੜਕੇ ਇੱਕ ਯਾਤਰੀ ਟਰੇਨ ਅਤੇ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ, ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ 85 ਹੋਰ ਜ਼ਖ਼ਮੀ ਹੋ ਗਏ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਏਥਨਜ਼ ਤੋਂ ਲਗਭਗ 380 ਕਿਲੋਮੀਟਰ ਉੱਤਰ ਵਿਚ ਟੈਂਪੇ ਨੇੜੇ ਟੱਕਰ ਤੋਂ ਬਾਅਦ ਕਈ ਡੱਬੇ ਪਟੜੀ ਤੋਂ ਉਤਰ ਗਏ ਅਤੇ ਘੱਟੋ-ਘੱਟ 3 ਡੱਬਿਆਂ ਨੂੰ ਅੱਗ ਲੱਗ ਗਈ।

ਨੇੜਲੇ ਲਾਰੀਸਾ ਸ਼ਹਿਰ ਵਿਚ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਘੱਟੋ-ਘੱਟ 25 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹਨ। ਫਾਇਰ ਡਿਪਾਰਟਮੈਂਟ ਦੇ ਬੁਲਾਰੇ ਵੈਸਿਲਿਸ ਵਾਰਥਕੋਯਾਨਿਸ ਨੇ ਕਿਹਾ ਕਿ ਦੋਹਾਂ ਟਰੇਨਾਂ ਵਿਚਾਲੇ ਟੱਕਰ ਬਹੁਤ ਭਿਆਨਕ ਸੀ, ਡੱਬੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਹਨ ਅਤੇ ਮੁਸ਼ਕਲ ਹਾਲਾਤਾਂ ਵਿੱਚ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ। ਉਨ੍ਹਾਂ ਕਿਹਾ ਕਿ ਅੱਗ ਨਾਲ ਝੁਲਸੇ ਲੋਕਾਂ ਦੇ ਇਲਾਜ ਲਈ ਇਲਾਕੇ ਦੇ ਹਸਪਤਾਲਾਂ ਨੂੰ ‘ਅਲਰਟ’ ਕਰ ਦਿੱਤਾ ਗਿਆ ਹੈ।

ਦਰਜਨਾਂ ਐਂਬੂਲੈਂਸਾਂ ਵੀ ਤਾਇਨਾਤ ਹਨ। ‘ਹੈੱਡਲੈਂਪ’ ਪਹਿਨੇ ਬਚਾਅ ਕਰਮਚਾਰੀ ਸੰਘਣੇ ਧੂੰਏਂ ‘ਚ ਨੁਕਸਾਨੇ ਗਏ ਡੱਬਿਆਂ ‘ਚ ਫਸੇ ਲੋਕਾਂ ਦੀ ਭਾਲ ਕਰ ਰਹੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਵਾਧੂ ਮਦਦ ਲਈ ਫ਼ੌਜ ਨਾਲ ਵੀ ਸੰਪਰਕ ਕੀਤਾ ਗਿਆ ਹੈ। ਰੇਲ ਆਪਰੇਟਰ ‘ਹੇਲੇਨਿਕ ਟਰੇਨ’ ਦੇ ਅਨੁਸਾਰ, ਏਥਨਜ਼ ਤੋਂ ਥੈਸਾਲੋਨੀਕੀ ਜਾਣ ਵਾਲੀ ਟਰੇਨ ਵਿਚ ਹਾਦਸੇ ਦੇ ਸਮੇਂ ਕਰੀਬ 350 ਯਾਤਰੀ ਸਵਾਰ ਸਨ।

Add a Comment

Your email address will not be published. Required fields are marked *