ਤਾਨੀਆ ਤੇ ਰਾਜ ਸ਼ੋਕਰ ਨੇ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਦੀ ਸੀ. ਜੀ. ਸੀ. ਲਾਂਡਰਾਂ ਵਿਖੇ ਕੀਤੀ ਪ੍ਰਮੋਸ਼ਨ

ਚੰਡੀਗੜ੍ਹ – 8 ਮਾਰਚ, 2023 ਨੂੰ ਮਹਿਲਾ ਦਿਵਸ ਮੌਕੇ ਪੰਜਾਬੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਰਿਲੀਜ਼ ਹੋਣ ਜਾ ਰਹੀ ਹੈ। ਮਹਿਲਾ ਪ੍ਰਧਾਨ ਇਸ ਫ਼ਿਲਮ ਦੀ ਪ੍ਰਮੋਸ਼ਨ ਵੀ ਜ਼ੋਰਾਂ ’ਤੇ ਚੱਲ ਰਹੀ ਹੈ। ਹਾਲ ਹੀ ’ਚ ਫ਼ਿਲਮ ਦੀ ਪ੍ਰਮੋਸ਼ਨ ਲਈ ਅਦਾਕਾਰਾ ਤਾਨੀਆ ਤੇ ਰਾਜ ਸ਼ੋਕਰ ਨੇ ਚੰਡੀਗੜ੍ਹ ਵਿਖੇ ਹਾਜ਼ਰੀ ਲਗਵਾਈ।

ਇਸ ਦੌਰਾਨ ਦੋਵਾਂ ਅਦਾਕਾਰਾਂ ਨੇ ਸੀ. ਜੀ. ਸੀ. ਲਾਂਡਰਾਂ ਵਿਖੇ ਫ਼ਿਲਮ ਦੀ ਪ੍ਰਮੋਸ਼ਨ ਕੀਤੀ ਤੇ ਕਾਲਜ ਵਿਦਿਆਰਥੀਆਂ ਨਾਲ ਗੱਲਬਾਤ ਵੀ ਕੀਤੀ। ਦੱਸ ਦੇਈਏ ਕਿ ਹਾਲ ਹੀ ’ਚ ਰਿਲੀਜ਼ ਹੋਏ ਫ਼ਿਲਮ ਦੇ ਟਰੇਲਰ ਨੇ ਦਰਸ਼ਕਾਂ ’ਚ ਕਾਫੀ ਉਤਸ਼ਾਹ ਪੈਦਾ ਕੀਤਾ ਹੈ। ਦਰਸ਼ਕਾਂ ਨੂੰ ਟਰੇਲਰ ਬੇਹੱਦ ਵੱਖਰਾ ਲੱਗਾ। ਲੋਕਾਂ ਦੀ ਸੋਚ ਨੂੰ ਚੈਲੰਜ ਕਰਨ ਵਾਲੇ ਇਸ ਟਰੇਲਰ ਨੇ ਦਰਸ਼ਕਾਂ ਵਿਚਾਲੇ ਵੱਖਰੀ ਛਾਪ ਛੱਡੀ ਹੈ।

ਦੱਸ ਦੇਈਏ ਕਿ ਫ਼ਿਲਮ ’ਚ ਗਿੱਪੀ ਗਰੇਵਾਲ, ਤਾਨੀਆ, ਰਾਜ ਸ਼ੋਕਰ, ਰੇਣੂ ਕੌਸ਼ਲ, ਸ਼ਵੇਤਾ ਤਿਵਾਰੀ, ਅਨੀਤਾ ਦੇਵਗਨ, ਨਿਰਮਲ ਰਿਸ਼ੀ ਤੇ ਹਰਦੀਪ ਗਿੱਲ ਵਰਗੇ ਸਿਤਾਰੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਦੀ ਕਹਾਣੀ ਰਾਕੇਸ਼ ਧਵਨ ਵਲੋਂ ਲਿਖੀ ਗਈ ਹੈ। ਫ਼ਿਲਮ ਦੁਨੀਆ ਭਰ ’ਚ ਜ਼ੀ ਸਟੂਡੀਓਜ਼ ਤੇ ਬੰਕਜ ਬੱਤਰਾ ਫ਼ਿਲਮਜ਼ ਦੇ ਬੈਨਰ ਹੇਠ 8 ਮਾਰਚ, 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।

Add a Comment

Your email address will not be published. Required fields are marked *