ਉਤਰਾਖੰਡ ’ਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ’ਚ ਕੁੜੀ ਵਲੋਂ ਨ੍ਰਿਤ ਕਰਨ ਦਾ ਮਾਮਲਾ ਗਰਮਾਇਆ

ਅੰਮ੍ਰਿਤਸਰ – ਉਤਰਾਖੰਡ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਬਲਰਾਮਪੁਰ ਵਿਚ ਜਨਮ ਅਸ਼ਟਮੀ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਕ ਕੁੜੀ ਵਲੋਂ ਨ੍ਰਿਤ ਕੀਤੇ ਜਾਣ ਅਤੇ ਇਕ ਬੱਚੇ ਨੂੰ ਬਾਲ ਸ੍ਰੀ ਕ੍ਰਿਸ਼ਨ ਦਾ ਰੂਪ ਦੇਣ ’ਤੇ ਗੀਤ ਲਗਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਇਕ ਕੁੜੀ ਵੱਲੋਂ ਨ੍ਰਿਤ ਕਰਨ ਅਤੇ ਗੀਤ ਲਗਾਉਣ ਨੂੰ ਲੈ ਕੇ ਪੰਥ ਦਰਦੀਆਂ ਵਿਚ ਰੋਸ ਪਾਇਆ ਜਾ ਰਿਹਾ ਹੈ। 

ਦੱਸ ਦੇਈਏਕਿ ਸੋਸ਼ਲ ਮੀਡੀਆ ’ਤੇ ਚਰਚਿਤ ਇਕ ਵੀਡੀਓ ਵਿਚ ਸਾਫ ਦੇਖਿਆ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੁਰੀ ਵਿਚ ਕੁਝ ਲੋਕ ਬੈਠੇ ਹਨ ਤੇ ਗੀਤ ਚਲ ਰਿਹਾ ਹੈ। ਇਸ ਗੀਤ ਦੀ ਤਾਲ ’ਤੇ ਇਕ ਨੌਜਵਾਨ ਕੁੜੀ ਨੱਚ ਰਹੀ ਹੈ। ਇਕ ਮਾਸੂਮ ਬੱਚਾ ਬਾਲ ਸ੍ਰੀ ਕ੍ਰਿਸ਼ਨ ਦਾ ਰੂਪ ਧਾਰੀ ਖੜਾ ਹੈ। ਇਹ ਮਾਮਲਾ ਸਾਹਮਣੇ ਆਉਂਦੇ ਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਜਾਰੀ ਕਰਦੇ ਹੋਏ ਇਸ ਸਾਰੇ ਮਾਮਲੇ ਦੀ ਤੁਰੰਤ ਪੜਤਾਲ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। 

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਉਤਰਾਖੰਡ ਤੋਂ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਗੁਰਦਵਾਰਾ ਕਮੇਟੀ ਤੇ ਕਾਰ ਸੇਵਾ ਵਾਲੇ ਇਕ ਬਾਬੇ ਨੇ ਸੂਬੇ ਦੇ ਮੁੱਖ ਮੰਤਰੀ ਦੀ ਆਮਦ ’ਤੇ ਕੁੜੀਆਂ ਕੋਲੋ ਨ੍ਰਿਤ ਕਰਵਾਇਆ ਸੀ। ਜਨਮ ਅਸ਼ਟਮੀ ਮੌਕੇ ਇਕ ਰਾਗੀ ਜੱਥੇ ਨੇ ਪਿਪਲੀ ਵਾਲੇ ਬਾਬਾ ਸਤਨਾਮ ਸਿੰਘ ਦੇ ਡੇਰੇ ਵਿਚ ਸ਼ਬਦ ਦੇ ਰੂਪ ਵਿਚ ਸ੍ਰੀ ਕ੍ਰਿਸ਼ਨ ਦੀਆਂ ਭੇਟਾਂ ਵੀ ਗਾਇਨ ਕੀਤੀਆਂ ਸਨ। ਉਹ ਮਾਮਲਾ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਵਿਚਾਰ ਅਧੀਨ ਹੈ।

Add a Comment

Your email address will not be published. Required fields are marked *