ਤੁਰਕੀ ਵਿੱਚ ਮੁੜ ਭੂਚਾਲ ਦੇ ਝਟਕੇ; ਇਮਾਰਤਾਂ ਢਹਿ-ਢੇਰੀ
February 28, 2023
![](http://mehakewattan.com/wp-content/uploads/2023/02/2023_2largeimg_1087240025.jpg)
ਤੁਰਕੀ ਦੇ ਦੱਖਣੀ ਹਿੱਸੇ ਵਿੱਚ ਤਿੰਨ ਹਫ਼ਤਿਆਂ ਮਗਰੋਂ ਅੱਜ ਮੁੜ 5.6 ਤੀਬਰਤਾ ਦਾ ਭੂਚਾਲ ਆਇਆ ਜਿਸ ਨੇ ਕਾਫੀ ਨੁਕਸਾਨ ਕੀਤਾ। ਇਕ ਅਧਿਕਾਰੀ ਨੇ ਦੱਸਿਆ ਕਿ ਇਮਾਰਤ ਦੇ ਮਲਬੇ ਹੇਠ ਪਿਤਾ ਤੇ ਧੀ ਦੇ ਦੱਬੇ ਹੋਣ ਦੀ ਰਿਪੋਰਟ ਹੈ। ਦੇਸ਼ ਦੀ ਆਫ਼ਤ ਪ੍ਰਬੰਧਨ ਏਜੰਸੀ ਨੇ ਦੱਸਿਆ ਕਿ ਭੂਚਾਲ ਨੇ ਮਲਾਤਿਆ ਸੂਬੇ ਵਿੱਚ ਯੇਸਿਲਯੁਰਤ ਦੇ ਸ਼ਹਿਰ ਦੇ ਅੰਦਰੂਨੀ ਹਿੱਸੇ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ। ਯੇਸਿਲਯੁਰਤ ਦੇ ਮੇਅਰ ਮਹਿਮਤ ਚਿਨਾਰ ਨੇ ਦੱਸਿਆ ਕਿ ਸ਼ਹਿਰ ਦੀਆਂ ਕਾਫੀ ਇਮਾਰਤਾਂ ਢਹਿ-ਢੇਰੀ ਹੋ ਗਈਆਂ ਹਨ। ਚਾਰ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਪਿਉ ਧੀ ਮਲਬੇ ਹੇਠ ਦੱਬੇ ਗਏ ਹਨ ਹਨ। ਉਨ੍ਹਾਂ ਕਿਹਾ ਕਿ ਇਹ ਦੋਵੇਂ ਜਣੇ ਨੁਕਸਾਨੀ ਇਮਾਰਤ ਵਿੱਚੋੋਂ ਆਪਣਾ ਸਾਮਾਨ ਇਕੱਠਾ ਕਰਨ ਲਈ ਗਏ ਹਨ। ਮਲਾਤਿਆ ਵਿੱਚ ਤਲਾਸ਼ੀ ਤੇ ਬਚਾਅ ਕਾਰਜ ਚੱਲ ਰਹੇ ਹਨ। ਜ਼ਿਕਰਯੋਗ ਹੈ ਕਿ ਮਲਾਤਿਆ ਤੁਰਕੀ ਦੇ ਉਨ੍ਹਾਂ 11 ਸੂਬਿਆਂ ਵਿੱਚ ਸ਼ਾਮਲ ਹੈ ਜਿੱਥੇ ਭੂਚਾਲ ਨੇ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ।