ਇਟਲੀ ‘ਚ ਪ੍ਰਵਾਸੀ ਕਿਸ਼ਤੀ ਹਾਦਸੇ ਦੀ ਸ਼ਿਕਾਰ, ਲਗਭਗ 30 ਯਾਤਰੀ ਮਰੇ

ਰੋਮ– ਇਟਲੀ ਵਿਚ ਇਕ ਪ੍ਰਵਾਸੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ। ਇਟਲੀ ਦੇ ਕੋਸਟ ਗਾਰਡ ਨੇ ਰਾਜ ਦੇ ਮੁੱਖ ਭੂਮੀ ਦੇ ਦੱਖਣੀ ਤੱਟ ਤੋਂ ਦੂਰ ਇਕ ਪ੍ਰਵਾਸੀ ਕਿਸ਼ਤੀ ਦੇ ਟੁੱਟਣ ਤੋਂ ਬਾਅਦ ਲਗਭਗ 30 ਲਾਸ਼ਾਂ ਬਰਾਮਦ ਕੀਤੀਆਂ। ਰਾਈ ਸਟੇਟ ਰੇਡੀਓ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੋਰਟ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਰਾਈ ਨੇ ਦੱਸਿਆ ਕਿ ਕਿਸ਼ਤੀ 100 ਤੋਂ ਵੱਧ ਪਰਵਾਸੀਆਂ ਨੂੰ ਲੈ ਕੇ ਜਾ ਰਹੀ ਸੀ, ਜਦੋਂ ਐਤਵਾਰ ਨੂੰ ਇਹ ਹਾਦਸੇ ਦੀ ਸ਼ਿਕਾਰ ਹੋ ਗਈ।

ਬਿਆਨ ਵਿਚ ਦੱਸਿਆ ਗਿਆ ਕਿ ਤੱਟ ਰੱਖਿਅਕ, ਸਰਹੱਦੀ ਪੁਲਸ ਅਤੇ ਫਾਇਰਫਾਈਟਰ ਕਿਸ਼ਤੀ ਬਚਾਅ ਦੇ ਯਤਨਾਂ ਵਿਚ ਸ਼ਾਮਲ ਹੋਏ। ਇਸ ਦੌਰਾਨ 50 ਲੋਕਾਂ ਨੂੰ ਬਚਾ ਲਿਆ ਗਿਆ। ਈਰਾਨ, ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਹਾਦਸੇ ਦੀ ਸ਼ਿਕਾਰ ਹੋ ਗਈ।ਕੋਸਟ ਗਾਰਡ ਅਤੇ ਹੋਰ ਬਚਾਅ ਸੇਵਾਵਾਂ ਵਧੇਰੇ ਜਾਣਕਾਰੀ ਲਈ ਤੁਰੰਤ ਉਪਲਬਧ ਨਹੀਂ ਹੋ ਸਕੀ।

Add a Comment

Your email address will not be published. Required fields are marked *