ਪ੍ਰਸਿੱਧ ਰੈਪਰ ਡਰੇਕ ਜਲਦ ਲੈਣ ਜਾ ਰਿਹਾ ‘ਰੈਪ ਦੀ ਦੁਨੀਆ’ ਤੋਂ ਸੰਨਿਆਸ

ਨਵੀਂ ਦਿੱਲੀ : ਪ੍ਰਸਿੱਧ ਹਾਲੀਵੁੱਡ ਰੈਪਰ ਡਰੇਕ ਦੀ ਪੂਰੀ ਦੁਨੀਆ ‘ਚ ਦੀਵਾਨਗੀ ਹੈ। ਪਿਛਲੇ ਇੱਕ ਦਹਾਕੇ ਤੋਂ ਉਹ ਪੂਰੀ ਦੁਨੀਆ ‘ਚ ਲੋਕਾਂ ਦਾ ਮਨੋਰੰਜਨ ਕਰ ਰਿਹਾ ਹੈ ਪਰ ਹੁਣ ਡਰੇਕ ਦਾ ਨਾਂ ਕਾਫੀ ਜ਼ਿਆਦਾ ਸੁਰਖੀਆਂ ‘ਚ ਹੈ ਕਿਉਂਕਿ ਹਾਲ ਹੀ ‘ਚ ਰੈਪਰ ਨੇ ਇੱਕ ਇੰਟਰਵਿਊ ਦਿੱਤਾ ਸੀ, ਜਿਸ ‘ਚ ਉਸ ਨੇ ਰੈਪ ਦੀ ਦੁਨੀਆ ਨੂੰ ਜਲਦ ਅਲਵਿਦਾ ਕਹਿਣਾ ਦਾ ਹਿੰਟ ਦਿੱਤਾ ਹੈ।

ਜੀ ਹਾਂ, ਰੈਪਰ ਨੇ ਖ਼ੁਦ ਇੰਟਰਵਿਊ ‘ਚ ਇਹ ਗੱਲ ਆਖੀ ਹੈ ਕਿ ਉਹ ਰੈਪ ਦੀ ਦੁਨੀਆ ਤੋਂ ਸੰਨਿਆਸ ਲੈ ਸਕਦਾ ਹੈ। ਇਸ ਇੰਟਰਵਿਊ ਨਾਲ ਜੁੜਿਆ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ‘ਚ ਡਰੇਕ ਰੈਪਰ ਲਿਲ ਯੈਚੀ ਨਾਲ ਬੈਠਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸਮੁੰਦਰ ਕਿਨਾਰੇ ਬੈਠ ਕੇ ਲਿਲ ਤੇ ਡਰੇਕ ਆਪਣੇ ਫਿਊਚਰ ਪਲਾਨ ਬਾਰੇ ਗੱਲਾਂ ਕਰਦੇ ਹਨ। 

ਦੱਸ ਦਈਏ ਕਿ ਡਰੇਕ ਪਿਛਲੇ ਤਕਰੀਬਨ 10 ਸਾਲਾਂ ਤੋਂ ਮਿਊਜ਼ਿਕ ਦੀ ਦੁਨੀਆ ‘ਤੇ ਰਾਜ ਕਰ ਰਿਹਾ ਹੈ। ਭਾਰਤ ‘ਚ ਵੀ ਉਸ ਦੀ ਕਾਫ਼ੀ ਦੀਵਾਨਗੀ ਹੈ। ਭਾਰਤ ‘ਚ ਡਰੇਕ ਦਾ ਨਾਂ ਜ਼ਿਆਦਾ ਉਦੋਂ ਸੁਰਖੀਆਂ ‘ਚ ਆਇਆ ਸੀ ਜਦੋਂ ਉਸ ਨੇ ਸਿੱਧੂ ਮੂਸੇਵਾਲਾ ਨੂੰ ਆਪਣੇ ਲਾਈਵ ਸ਼ੋਅ ਦੌਰਾਨ ਸ਼ਰਧਾਂਜਲੀ ਦਿੱਤੀ ਸੀ। ਇੰਨਾਂ ਹੀ ਨਹੀਂ ਉਹ ਮੂਸੇਵਾਲਾ ਦੀ ਤਸਵੀਰ ਵਾਲੀ ਸ਼ਰਟ ਪਹਿਨੇ ਨਜ਼ਰ ਆਇਆ ਸੀ। ਖ਼ਬਰਾਂ ਇਹ ਵੀ ਆਈਆਂ ਸਨ ਕਿ ਡਰੇਕ ਤੇ ਸਿੱਧੂ ਮੂਸੇਵਾਲਾ ਨੇ ਕੋਲੈਬੋਰੇਸ਼ ਕਰਨਾ ਸੀ ਪਰ ਸਿੱਧੂ ਦੀ ਸਮੇਂ ਤੋਂ ਪਹਿਲਾਂ ਮੌਤ ਕਰਕੇ ਇਹ ਸੰਭਵ ਨਹੀਂ ਹੋ ਸਕਿਆ।

ਡਰੇਕ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਸ ਨੇ 10 ਸਾਲ ਦੇ ਆਪਣੇ ਕਰੀਅਰ ‘ਚ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ। ਪੂਰੀ ਦੁਨੀਆ ‘ਚ ਲੋਕ ਉਸ ਦੇ ਰੈਪ ਦੇ ਦੀਵਾਨੇ ਹਨ। ਡਰੇਕ ਨੂੰ ਸਭ ਤੋਂ ਵੱਧ ‘ਹਰ ਲੌਸ’ ਲਈ ਜਾਣਿਆ ਜਾਂਦਾ ਹੈ।

Add a Comment

Your email address will not be published. Required fields are marked *