ਮਨੀ ਲਾਂਡਰਿੰਗ ਮਾਮਲਾ : ਸੁਕੇਸ਼ ਚੰਦਰਸ਼ੇਖਰ ਦੀ ਹਿਰਾਸਤ 3 ਦਿਨ ਵਧੀ

ਨਵੀਂ ਦਿੱਲੀ – ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਉਦਯੋਗਪਤੀ ਮਾਲਵਿੰਦਰ ਸਿੰਘ ਦੀ ਪਤਨੀ ਜਪਨਾ ਐੱਮ. ਸਿੰਘ ਨਾਲ ਕਥਿਤ ਤੌਰ ’ਤੇ 4 ਕਰੋੜ ਰੁਪਏ ਦੀ ਜ਼ਬਰੀ ਵਸੂਲੀ ਨਾਲ ਜੁੜੇ ਮਨੀਲਾਂਡਰਿੰਗ ਦੇ ਮਾਮਲੇ ’ਚ ਸੁਕੇਸ਼ ਚੰਦਰਸ਼ੇਖਰ ਦੀ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਹਿਰਾਸਤ 3 ਦਿਨਾਂ ਲਈ ਵਧਾ ਦਿੱਤੀ।

ਦੱਸ ਦਈਏ ਕਿ ਅਦਾਲਤ ਨੇ ਈ. ਡੀ. ਵੱਲੋਂ ਦਾਖਲ ਇਕ ਅਰਜ਼ੀ ’ਤੇ ਇਹ ਹੁਕਮ ਪਾਸ ਕੀਤਾ, ਜਿਸ ’ਚ ਕਿਹਾ ਗਿਆ ਸੀ ਕਿ ਪੈਸੇ ਦੇ ਲੈਣ-ਦੇਣ ਦਾ ਪਤਾ ਲਗਾਉਣ ਲਈ ਉਸ ਤੋਂ ਹੋਰ ਪੁੱਛਗਿੱਛ ਕਰਨ ਦੀ ਲੋੜ ਹੈ। ਮਨੀਲਾਂਡਰਿੰਗ ਵਿਰੋਧੀ ਜਾਂਚ ਏਜੰਸੀ ਨੂੰ ਸਹਿ-ਦੋਸ਼ੀ ਦੀਪਕ ਰਾਮਦਾਨੀ ਦੀ 5 ਦਿਨ ਦਾ ਪੁਲਸ ਰਿਮਾਂਡ ਵੀ ਮਿਲਿਆ। ਮਾਲਵਿੰਦਰ ਸਿੰਘ ਦੀ ਪਤਨੀ ਜਪਨਾ ਸਿੰਘ ਨਾਲ ਫ੍ਰਾਡ ਦੇ ਦੋਸ਼ ’ਚ ਸੁਕੇਸ਼ ਚੰਦਰਸ਼ੇਖਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

Add a Comment

Your email address will not be published. Required fields are marked *