ਸਲਮਾਨ ਦੀ ‘ਟਾਈਗਰ 3’ ਦੀ ਸ਼ੂਟਿੰਗ ਅਪ੍ਰੈਲ ’ਚ ਕਰਨਗੇ ਸ਼ਾਹਰੁਖ ਖ਼ਾਨ
February 26, 2023
![](http://mehakewattan.com/wp-content/uploads/2023/02/2023_2image_16_06_003051284salman-ll.jpg)
ਮੁੰਬਈ : ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ’ਚ ਸਲਮਾਨ ਖ਼ਾਨ ਦੀ ਐਂਟਰੀ ਨੇ ਦਰਸ਼ਕਾਂ ਦੀ ਬੇਸਬਰੀ ਵਧਾ ਦਿੱਤੀ ਹੈ ਤੇ ਹੁਣ ਦਰਸ਼ਕ ਦੋਵਾਂ ਨੂੰ ਇਕੱਠੇ ਫਿਰ ਦੇਖਣ ’ਚ ਕਾਫ਼ੀ ਐਕਸਾਈਟਿਡ ਹਨ। ਹੁਣ ਫੈਨਜ਼ ਦੋਵਾਂ ਨੂੰ ‘ਟਾਈਗਰ 3’ ’ਚ ਇਕੱਠੇ ਦੇਖਣ ਲਈ ਉਤਸੁਕ ਹਨ। ‘ਟਾਈਗਰ 3’ ਤੇ ‘ਪਠਾਨ’ ਯਸ਼ਰਾਜ ਦੇ ਸਪਾਈ ਯੂਨਿਵਰਸ ਦਾ ਹਿੱਸਾ ਹਨ। ਦੋਵਾਂ ਸੁਪਰਸਟਾਰ ਨੂੰ ਇਕੱਠੇ ਦੇਖਣਾ ਫੈਨਜ਼ ਲਈ ਕਿਸੇ ਟਰੀਟ ਤੋਂ ਘੱਟ ਨਹੀਂ ਹੋਵੇਗਾ।
ਹੁਣ ਇਸ ਦਾ ਖ਼ੁਲਾਸਾ ਹੋ ਗਿਆ ਹੈ ਕਿ ਦੋਵੇਂ ਕਦੋਂ ਤੋਂ ‘ਟਾਇਗਰ-3’ ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਪਿਛਲੇ ਸਾਲ ਸਲਮਾਨ ਤੇ ਸ਼ਾਹਰੁਖ ‘ਟਾਇਗਰ-3’ ਲਈ ਸ਼ੂਟਿੰਗ ਕਰਨ ਵਾਲੇ ਸਨ ਪਰ ਕੁਝ ਨਿੱਜੀ ਕਾਰਨਾਂ ਦੀ ਵਜ੍ਹਾ ਤੋਂ ਅਜਿਹਾ ਨਹੀਂ ਹੋ ਸਕਿਆ ਸੀ। ਸੂਤਰ ਕਹਿੰਦੇ ਹਨ, ‘ਸ਼ਾਹਰੁਖ ਖ਼ਾਨ ‘ਟਾਇਗਰ-3’ ਲਈ ਅਪ੍ਰੈਲ ਦੇ ਅੰਤ ’ਚ ਸ਼ੂਟਿੰਗ ਕਰਨਗੇ ਤੇ ਸ਼ੂਟਿੰਗ ਮੁੰਬਈ ’ਚ ਹੋਣ ਦੀ ਉਮੀਦ ਹੈ।