ਜੈਕਲੀਨ ਤੋਂ ਬਾਅਦ ਡਾਇਰੈਕਟਰ ਕਰੀਮ ਮੋਰਾਨੀ ਈਡੀ ਦੇ ਨਿਸ਼ਾਨੇ ‘ਤੇ,

ਮੁੰਬਈ : ਸੁਕੇਸ਼ ਚੰਦਸ਼ੇਖਰ 200 ਕਰੋੜ ਦੇ ਮਨੀ ਲਾਂਡਰਿੰਗ ਕੇਸ ‘ਚ ਈਡੀ ਨੇ ਫ਼ਿਲਮ ਨਿਰਮਾਤਾ ਕਰੀਮ ਮੋਰਾਨੀ ਨੂੰ ਸੰਮਨ ਭੇਜਿਆ ਹੈ। ਸੁਕੇਸ਼ ਚੰਦਰਸ਼ੇਖਰ ਦੇ ਜ਼ਰੀਏ ਫ਼ਿਲਮ ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਘਰ ਤੋਹਫ਼ੇ ਦੇਣ ਦੇ ਮਾਮਲੇ ‘ਚ ਵੀ ਕਰੀਮ ਮੋਰਾਨੀ ਦਾ ਨਾਂ ਸਾਹਮਣੇ ਆਇਆ ਸੀ। ਇਸੇ ਸਬੰਧ ‘ਚ ਕਰੀਮ ਮੋਰਾਨੀ ਨੂੰ ਅਗਲੇ ਇੱਕ ਤੋਂ ਦੋ ਦਿਨਾਂ ‘ਚ ਈਡੀ ਸਾਹਮਣੇ ਪੇਸ਼ ਹੋਣਾ ਹੈ।

ਦੱਸ ਦਈਏ ਕਿ ਕਰੀਮ ਮੋਰਾਨੀ ਇਕ ਭਾਰਤੀ ਫ਼ਿਲਮ ਨਿਰਮਾਤਾ ਹੈ, ਜਿਸ ਨੇ ‘ਚੇਨਈ ਐਕਸਪ੍ਰੈਸ’ ਅਤੇ ਸ਼ਾਹਰੁਖ ਖ਼ਾਨ ਸਟਾਰਰ ‘ਰਾਵਨ’ ਵਰਗੀਆਂ ਫ਼ਿਲਮਾਂ ਬਣਾਈਆਂ ਹਨ। ਮੋਰਾਨੀ ਅਤੇ ਉਸ ਦਾ ਭਰਾ ਐਲੀ ਮੋਰਾਨੀ ਵੀ ਇੱਕ ਫ਼ਿਲਮ ਨਿਰਮਾਣ ਅਤੇ ਈਵੈਂਟ ਪ੍ਰਬੰਧਨ ਕੰਪਨੀ ਦੇ ਸਹਿ-ਮਾਲਕ ਹਨ। ਮੋਰਾਨੀ ਆਪਣੇ ਕਰੀਅਰ ‘ਚ ਕਈ ਵਿਵਾਦਾਂ ‘ਚ ਰਹੇ ਹਨ। ਉਸ ਦਾ ਨਾਂ 2ਜੀ ਸਪੈਕਟ੍ਰਮ ਮਾਮਲੇ ‘ਚ ਆਇਆ ਸੀ। ਸਾਲ 2017 ‘ਚ ਮੋਰਾਨੀ ‘ਤੇ ਹੈਦਰਾਬਾਦ ਪੁਲਸ ਨੇ ਦਿੱਲੀ ਦੀ 25 ਸਾਲਾ ਵਿਦਿਆਰਥਣ ਨਾਲ ਬਲਾਤਕਾਰ ਦੇ ਮਾਮਲੇ ‘ਚ ਮਾਮਲਾ ਦਰਜ ਕੀਤਾ ਸੀ। 23 ਸਤੰਬਰ 2017 ਨੂੰ, ਸੁਪਰੀਮ ਕੋਰਟ ਨੇ ਮੋਰਾਨੀ ਨੂੰ ਉਸ ਖ਼ਿਲਾਫ਼ ਕਥਿਤ ਬਲਾਤਕਾਰ ਦੇ ਮਾਮਲੇ ‘ਚ ਅਗਾਊਂ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਮੋਰਾਨੀ ਨੂੰ ਹੈਦਰਾਬਾਦ ਪੁਲਸ ਸਾਹਮਣੇ ਆਤਮ ਸਮਰਪਣ ਕਰਨਾ ਪਿਆ। ਫਿਲਹਾਲ ਫ਼ਿਲਮ ਮੇਕਰ ਸੁਕੇਸ਼ ਚੰਦਸ਼ੇਖਰ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ‘ਚ ਈਡੀ ਦੇ ਨਿਸ਼ਾਨੇ ‘ਤੇ ਆ ਗਏ ਹਨ।

ਸੁਕੇਸ਼ ਚੰਦਰਸ਼ੇਖਰ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਦਿੱਲੀ ਦੀ ਮੰਡੋਲੀ ਜੇਲ੍ਹ ‘ਚ ਬੰਦ ਹੈ। ਈਡੀ ਨੇ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ‘ਚ ਜੈਕਲੀਨ ਫਰਨਾਂਡੀਜ਼ ਅਤੇ ਨੋਰਾ ਫਤੇਹੀ ਤੋਂ ਵੀ ਕਈ ਵਾਰ ਪੁੱਛਗਿੱਛ ਕੀਤੀ ਹੈ। ਸੁਕੇਸ਼ ਨੂੰ ਦਿੱਲੀ ਪੁਲਸ ਨੇ 2000 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਪਹਿਲਾਂ ਉਹ ਤਿਹਾੜ ਜੇਲ੍ਹ ‘ਚ ਬੰਦ ਸੀ ਪਰ ਤਿਹਾੜ ‘ਚ ਬੰਦ ਹੋਣ ਦੇ ਬਾਵਜੂਦ ਸੁਕੇਸ਼ ਦੀ ਬਦਨਾਮੀ ਘੱਟ ਨਹੀਂ ਹੋਈ। ਸਾਰੀਆਂ ਅਦਾਕਾਰਾਂ ਜੇਲ੍ਹ ‘ਚ ਉਸ ਨੂੰ ਮਿਲਣ ਆਉਂਦੀਆਂ ਸਨ। ਜੇਲ੍ਹ ‘ਚ ਬੈਠ ਕੇ ਵੀ ਧੋਖਾਧੜੀ ਨੂੰ ਅੰਜਾਮ ਦਿੱਤਾ। ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਹਾਲ ਹੀ ‘ਚ ਅਜਿਹੇ ਕਈ ਖੁਲਾਸੇ ਕੀਤੇ ਹਨ।

Add a Comment

Your email address will not be published. Required fields are marked *