Billboard Times Square ‘ਤੇ ਚਮਕੀ ਨਿਮਰਤ ਖਹਿਰਾ

ਨਿਮਰਤ ਖਹਿਰਾ ਮਸ਼ਹੂਰ ਪੰਜਾਬੀ ਗਾਇਕਾਂ ਤੇ ਪਾਲੀਵੁੱਡ ਦੀਆਂ ਅਦਾਕਾਰਾਂ ‘ਚੋਂ ਇਕ ਹੈ। ਨਿਮਰਤ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗਾਇਕੀ ਤੋਂ ਕੀਤੀ ਸੀ। ਗਾਣਿਆਂ ਤੋਂ ਬਾਅਦ ਉਸ ਨੇ ਪਾਲੀਵੁੱਡ ਫ਼ਿਲਮਾਂ ਵਿਚ ਵੀ ਖਾਸ ਪੈਰ ਜਮਾਏ। ਹੁਣ ਲੋਕ ਨਿਮਰਤ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ਾਂ ਵਿਚ ਵੀ ਜਾਣਨ ਲੱਗ ਪਏ ਹਨ। ਆਪਣੀ ਸ਼ਾਨਦਾਰ ਗਾਇਕੀ ਤੇ ਅਦਾਕਾਰੀ ਸਦਕਾ ਉਹ ਕਈ ਖ਼ਿਤਾਬ ਵੀ ਜਿੱਤ ਚੁੱਕੀ ਹੈ। ਇਸ ਸੂਚੀ ਵਿਚ ਅੱਜ ਉਸ ਵੇਲੇ ਇਕ ਹੋਰ ਪ੍ਰਾਪਤੀ ਜੁੜ ਗਈ ਜਦ ਨਿਮਰਤ ਖਹਿਰਾ Billboard Times Square ‘ਤੇ ਨਜ਼ਰ ਆਈ। 

ਦਰਅਸਲ, ਨਿਮਰਤ ਖਹਿਰਾ ਇਸ ਮਹੀਨੇ ਸਪੋਟੀਫਾਈ ਇਕੁਅਲ ਦੀ ਅੰਬੈਸਡਰ ਹੈ। ਸਪੋਟੀਫਾਈ ਇਕੁਅਲ ਦੀ ਅੰਬੈਸਡਰ ਵਜੋਂ ਹੀ ਉਹ ਬਿੱਲਬੋਡ ਟਾਈਮਜ਼ ਸਕੁਏਰ ‘ਤੇ ਵੇਖੀ ਗਈ। ਇਸ ਸਬੰਧੀ ਪੰਜਾਬੀ ਗਾਇਕਾ ਨੇ ਸੋਸ਼ਲ ਮੀਡੀਆ ਪੋਸਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਹੈ।

ਨਿਮਰਤ ਖਹਿਰਾ ਨੇ ਵੀਰਵਾਰ ਨੂੰ ਇੰਸਟਾਗ੍ਰਾਮ ਅਕਾਊਂਟ ਰਾਹੀਂ ਉਕਤ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ, “ਸ਼ੁਕਰਗੁਜ਼ਾਰ!”ਦੱਸ ਦੇਈਏ ਕਿ ਨਿਮਰਤ ਖਹਿਰਾ ਨੇ 2015 ਵਿਚ ਆਪਣੇ ਦੋਗਾਣਾ ਗਾਣੇ ਨਾਲ ਇੰਡਸਟਰੀ ਵਿਚ ਕਦਮ ਰੱਖਿਆ ਸੀ ਪਰ ਉਸ ਨੂੰ ਖ਼ਾਸ ਪਛਾਣ 2016 ਵਿਚ ਰਿਲੀਜ਼ ਕੀਤੇ ਗਏ ਗਾਣਿਆਂ “ਇਸ਼ਕ ਕਚਹਿਰੀ” ਤੇ “ਐੱਸ.ਪੀ. ਦੇ ਰੈਂਕ ਵਰਗੀ” ਜਿਹੇ ਗਾਣਿਆਂ ਤੋਂ ਮਿਲੀ। ਇਸ ਤੋਂ ਬਾਅਦ ਉਸ ਨੇ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਗਾਣੇ ਗਾਏ।

ਉਸ ਦੇ ਗਾਣੇ “ਅੱਖਰ”, “ਸੁਣ ਸੋਹਣੀਏ”, “ਰਾਣੀਹਾਰ”, “ਟੋਹਰ”, “ਬੱਦਲਾਂ ਦੇ ਕਾਲਜੇ”, “ਵੈਲ਼”, “ਸੂਟ” ਜਿਹੇ ਅਨੇਕਾਂ ਗਾਣੇ ਕਾਫ਼ੀ ਚਰਚਾ ‘ਚ ਰਹੇ। ਇਸ ਦੇ ਨਾਲ ਹੀ ਉਸ ਨੇ “ਤੀਜਾ ਪੰਜਾਬ”, “ਅਫ਼ਸਰ”, “ਲਾਹੋਰੀਏ” ਜਿਹੀਆਂ ਫ਼ਿਲਮਾਂ ਵਿਚ ਵੀ ਕੰਮ ਕੀਤਾ।

Add a Comment

Your email address will not be published. Required fields are marked *