ਨਵਜੋਤ ਸਿੱਧੂ ਨੇ ਫਿਰ ਕੀਤਾ ਹਾਈਕੋਰਟ ਦਾ ਰੁਖ, ਮਾਰਚ ‘ਚ ਹੋਵੇਗੀ ਸੁਣਵਾਈ

ਚੰਡੀਗੜ੍ਹ : ਜੇਲ੍ਹ ‘ਚ ਸਜ਼ਾ ਕੱਟ ਰਹੇ ਰਹੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਇਨਕਮ ਟੈਕਸ ਵਿਭਾਗ ਖ਼ਿਲਾਫ਼ ਹਾਈਕੋਰਟ ਵਿਚ ਐਪਲੀਕੇਸ਼ਨ ਦਾਖ਼ਲ ਕਰ ਦਿੱਤੀ ਹੈ। ਸਿੱਧੂ ਵੱਲੋਂ ਪੇਸ਼ ਹੋਏ ਵਕੀਲ ਚੇਤਨ ਬਾਂਸਲ ਨੇ ਕੋਰਟ ਨੂੰ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਉਹ ਕੋਰਟ ਆਏ ਸਨ ਅਤੇ ਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਯਾਚੀ ਦੀ ਅਪੀਲ ’ਤੇ ਵਿਚਾਰ ਕਰਨ ਨੂੰ ਕਿਹਾ ਸੀ ਪਰ ਹੁਣ ਫਿਰ ਪਟੀਸ਼ਨਰ ਦੀ ਆਮਦਨ ਵਿਚ 3 ਕਰੋੜ 49 ਲੱਖ ਰੁਪਏ ਜੋੜ ਦਿੱਤੇ ਗਏ ਹਨ। ਜਦੋਂਕਿ ਇਸ ਰਕਮ ਵਿਚੋਂ 3 ਕਰੋੜ ਉਹ ਵਾਇਕਾਮ ਕੰਪਨੀ (ਕਲਰਜ਼) ਨੂੰ ਵਾਪਸ ਦੇ ਚੁੱਕੇ ਹਨ, ਕਿਉਂਕਿ ਉਨ੍ਹਾਂ ਦੇ ਨਾਲ ਕੀਤਾ ਗਿਆ ਕਰਾਰ ਰੱਦ ਹੋ ਗਿਆ ਸੀ।

ਉਨ੍ਹਾਂ ਦਾ ਕਹਿਣਾ ਸੀ ਕਿ 3 ਕਰੋੜ ਵਾਪਸ ਕਰਨ ਦੇ ਸਾਰੇ ਦਸਤਾਵੇਜ਼ ਅਤੇ ਰਸੀਦ ਉਨ੍ਹਾਂ ਨੇ ਇਨਕਮ ਟੈਕਸ ਕਮਿਸ਼ਨਰ ਨੂੰ ਪਰਸਨਲ ਹਿਅਰਿੰਗ ਦੌਰਾਨ ਦਿਖਾਈ ਸੀ, ਪਰ ਫਿਰ ਵੀ ਉਨ੍ਹਾਂ ਦੀ ਅਪੀਲ ਖਾਰਜ ਕਰ ਦਿੱਤੀ ਗਈ। ਕੋਰਟ ਨੇ ਇਨਕਮ ਟੈਕਸ ਵਿਭਾਗ ਨੂੰ ਪੱਖ ਰੱਖਣ ਦਾ ਮੌਕਾ ਦਿੰਦਿਆਂ ਸੁਣਵਾਈ 2 ਮਾਰਚ ਤਕ ਮੁਲਤਵੀ ਕਰ ਦਿੱਤੀ ਹੈ।

Add a Comment

Your email address will not be published. Required fields are marked *