ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੀ ਮਨਜ਼ੂਰੀ ਨੂੰ ਲੈ ਕੇ ਸਿਸੋਦੀਆ ਨੇ ਉੱਪ ਰਾਜਪਾਲ ਨੂੰ ਮੁੜ ਲਿਖੀ ਚਿੱਠੀ

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਵੀਰਵਾਰ ਨੂੰ ਉੱਪ ਰਾਜਪਾਲ ਵੀ.ਕੇ. ਸਕਸੈਨਾ ਨੂੰ ਇਕ ਚਿੱਠੀ ਲਿਖ ਕੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੇ ਦਿੱਲੀ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇਣ ਦੀ ਅਪੀਲ ਕੀਤੀ। ਸਿਸੋਦੀਆ ਕੋਲ ਦਿੱਲੀ ਸਰਕਾਰ ‘ਚ ਸਿੱਖਿਆ ਵਿਭਾਗ ਦਾ ਚਾਰਜ ਹੈ। ਉਨ੍ਹਾਂ ਨੇ ਸਰਕਾਰੀ ਨਿਯਮਾਂ ਦਾ ਹਵਾਲਾ ਦਿਦੇ ਹੋਏ ਕਿਹਾ ਕਿ ਉੱਪ ਰਾਜਪਾਲ ਅਜਿਹੇ ਪ੍ਰਸਤਾਵਾਂ ਨੂੰ 15 ਦਿਨਾਂ ਤੋਂ ਵੱਧ ਸਮੇਂ ਤੱਕ ਨਹੀਂ ਰੋਕ ਸਕਦੇ ਹਨ।”

ਸਿਸੋਦੀਆ ਨੇ ਕਿਹਾ,”ਬੀਤੇ ਇਕ ਮਹੀਨੇ ਤੋਂ ਉੱਪ ਰਾਜਪਾਲ ਨੇ ਅਧਿਆਪਕਾਂ ਦੇ ਟਰੇਨਿੰਗ ਪ੍ਰਸਤਾਵ ਨੂੰ ਰੋਕ ਰੱਖਿਆ ਹੈ। ਕਾਨੂੰਨੀ ਰੂਪ ਨਾਲ ਉੱਪ ਰਾਜਪਾਲ ਕਿਸੇ ਵੀ ਫਾਈਲ ਨੂੰ 15 ਦਿਨਾਂ ਤੋਂ ਵੱਧ ਸਮੇਂ ਤੱਕ ਨਹੀਂ ਰੋਕ ਸਕਦੇ ਹਨ।” ਦੱਸਣਯੋਗ ਹੈ ਕਿ ਦਿੱਲੀ ਸਰਕਾਰ ਨੇ 20 ਜਨਵਰੀ ਨੂੰ ਉੱਪ ਰਾਜਪਾਲ ਦਫ਼ਤਰ ਨੂੰ ਪ੍ਰਸਤਾਵ ਭੇਜ ਕੇ ਅਧਿਆਪਕਾਂ ਨੂੰ ਫਿਨਲੈਂਡ ਜਾਣ ਦੀ ਮਨਜ਼ੂਰੀ ਦੇਣ ਦੀ ਅਪੀਲ ਕੀਤੀ ਸੀ। ਇਸ ਦੇ ਕੁਝ ਦਿਨਾਂ ਬਾਅਦ ਸਕਸੈਨਾ ਤੋਂ ਸਰਕਾਰ ਤੋਂ ਪਹਿਲੇ ਇਸ ਪ੍ਰੋਗਰਾਮ ‘ਚ ਆਉਣ ਵਾਲੇ ਖਰਚ ਅਤੇ ਉਸ ਨਾਲ ਹੋਣ ਵਾਲੇ ਲਾਭ ਦਾ ਵਿਸ਼ਲੇਸ਼ਣ ਕਰਵਾਉਣ ਲਈ ਕਿਹਾ ਸੀ।

Add a Comment

Your email address will not be published. Required fields are marked *