ਮਹਿੰਗਾਈ ਤੋਂ ਤੰਗ ਪਾਕਿਸਤਾਨੀ ਨੇ ਸਰਕਾਰ ਖ਼ਿਲਾਫ਼ ਕੱਢੀ ਭੜਾਸ

ਇਸਲਾਮਾਬਾਦ : ਪਾਕਿਸਤਾਨ ਵਿਚ ਮਹਿੰਗਾਈ ਸਿਖਰ ‘ਤੇ ਹੈ ਅਤੇ ਆਮ ਜਨਤਾ ਲਈ ਗੁਜਾਰਾ ਕਰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਇਸ ਦੌਰਾਨ ਪਾਕਿਸਤਾਨੀ ਯੂਟਿਊਬਰ ਸਨਾ ਅਮਜਦ ਦੁਆਰਾ ਪੋਸਟ ਕੀਤੀ ਗਈ ਇੱਕ ਵਾਇਰਲ ਵੀਡੀਓ ਵਿੱਚ ਇੱਕ ਸਾਥੀ ਵੱਲੋਂ ਪਾਕਿਸਤਾਨ ਵਿੱਚ ਮੌਜੂਦਾ ਸਥਿਤੀਆਂ ਨੂੰ ਲੈ ਕੇ ਸ਼ਾਹਬਾਜ਼ ਸ਼ਰੀਫ ਸਰਕਾਰ ਵਿਰੁੱਧ ਬੋਲਦੇ ਹੋਏ ਸੁਣਿਆ ਜਾ ਸਕਦਾ ਹੈ ਅਤੇ ਨਾਲ ਹੀ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਵੀ ਵਾਜਬ ਕੀਮਤਾਂ ‘ਤੇ ਸਾਮਾਨ ਖ਼ਰੀਦਣ ਵਿਚ ਸਮਰੱਥ ਹੋ ਸਕਦੇ ਹਨ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਾਕਿਸਤਾਨ ‘ਤੇ ਰਾਜ ਕਰ ਰਹੇ ਹੁੰਦੇ।

ਸਾਬਕਾ ਪੱਤਰਕਾਰ ਸਨਾ ਅਮਜਦ ਨੇ ਕਈ ਪਾਕਿਸਤਾਨੀ ਮੀਡੀਆ ਹਾਊਸਾਂ ਨਾਲ ਕੰਮ ਕੀਤਾ ਸੀ। ਵਾਇਰਲ ਵੀਡੀਓ ਵਿੱਚ ਉਹ ਇੱਕ ਸਥਾਨਕ ਵਿਅਕਤੀ ਨੂੰ ਇਹ ਪੁੱਛਦੀ ਹੋਈ ਸੁਣੀ ਜਾ ਸਕਦੀ ਹੈ ਕਿ ‘ਪਾਕਿਸਤਾਨ ਤੋਂ ਜ਼ਿੰਦਾ ਭੱਜੋ ਚਾਹੇ ਇੰਡੀਆ ਚਲੇ ਜਾਓ’ ਦਾ ਨਾਅਰਾ ਸੜਕਾਂ ‘ਤੇ ਕਿਉਂ ਲਗਾਇਆ ਜਾ ਰਿਹਾ ਹੈ? ਇਸ ਸਵਾਲ ਦੇ ਜਵਾਬ ਵਿੱਚ ਵਿਅਕਤੀ ਨੇ ਕਿਹਾ ਕਿ ਕਾਸ਼ ਉਹ ਪਾਕਿਸਤਾਨ ਵਿੱਚ ਪੈਦਾ ਹੀ ਨਾ ਹੋਇਆ ਹੁੰਦਾ। ਵਿਅਕਤੀ ਮੁਤਾਬਕ ਜੇਕਰ ਵੰਡ ਨਾ ਹੁੰਦੀ ਤਾਂ ਉਹ ਅਤੇ ਉਸਦੇ ਸਾਥੀ ਦੇਸ਼ ਵਾਸੀ ਵਾਜਬ ਕੀਮਤਾਂ ‘ਤੇ ਜ਼ਰੂਰੀ ਚੀਜ਼ਾਂ ਖਰੀਦਣ ਵਿਚ ਸਮਰੱਥ ਹੁੰਦੇ ਅਤੇ ਹਰ ਰਾਤ ਆਪਣੇ ਬੱਚਿਆਂ ਨੂੰ ਭੋਜਨ ਦੇਣ ਦੇ ਯੋਗ ਹੁੰਦੇ। ਵਾਇਰਲ ਵੀਡੀਓ ਵਿਚ ਵਿਅਕਤੀ ਨੇ ਕਿਹਾ ਕਿ “ਕਾਸ਼ ਪਾਕਿਸਤਾਨ ਭਾਰਤ ਤੋਂ ਵੱਖ ਨਾ ਹੁੰਦਾ ਤਾਂ ਅਸੀਂ ਵੀ ਟਮਾਟਰ 20 ਰੁਪਏ ਪ੍ਰਤੀ ਕਿਲੋਗ੍ਰਾਮ, ਚਿਕਨ 150 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਪੈਟਰੋਲ 50 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਖਰੀਦ ਰਹੇ ਹੁੰਦੇ,”।

ਉਸਨੇ ਅੱਗੇ ਕਿਹਾ ਕਿ “ਇਹ ਬਦਕਿਸਮਤੀ ਦੀ ਗੱਲ ਹੈ ਕਿ ਸਾਨੂੰ ਇੱਕ ਇਸਲਾਮੀ ਰਾਸ਼ਟਰ ਮਿਲ ਗਿਆ ਪਰ ਅਸੀਂ ਇੱਥੇ ਇਸਲਾਮ ਦੀ ਸਥਾਪਨਾ ਨਹੀਂ ਕਰ ਸਕੇ,” । ਵਿਅਕਤੀ ਨੇ “ਨਰਿੰਦਰ ਮੋਦੀ ਤੋਂ ਇਲਾਵਾ ਕੋਈ ਹੋਰ ਨਹੀਂ” ਦੀ ਕਾਮਨਾ ਕਰਦੇ ਹੋਏ ਕਿਹਾ ਕਿ “ਮੋਦੀ ਸਾਡੇ ਨਾਲੋਂ ਬਿਹਤਰ ਹੈ। ਲੋਕ ਉਨ੍ਹਾਂ ਦਾ ਬਹੁਤ ਸਨਮਾਨ ਕਰਦੇ ਹਨ। ਜੇਕਰ ਸਾਡੇ ਕੋਲ ਨਰਿੰਦਰ ਮੋਦੀ ਹੁੰਦਾ ਤਾਂ ਸਾਨੂੰ ਨਵਾਜ਼ ਸ਼ਰੀਫ ਜਾਂ ਬੇਨਜ਼ੀਰ ਜਾਂ ਇਮਰਾਨ ਦੀ ਜ਼ਰੂਰਤ ਨਹੀਂ ਹੁੰਦੀ। ਇੱਥੋਂ ਤੱਕ ਕਿ ਮਰਹੂਮ ਸਾਬਕਾ ਫ਼ੌਜੀ ਸ਼ਾਸਕ ਜਨਰਲ (ਪਰਵੇਜ਼) ਮੁਸ਼ੱਰਫ਼ ਦੀ ਵੀ ਨਹੀਂ। ਅਸੀਂ ਸਿਰਫ਼ ਪ੍ਰਧਾਨ ਮੰਤਰੀ ਮੋਦੀ ਚਾਹੁੰਦੇ ਹਾਂ ਕਿਉਂਕਿ ਸਿਰਫ਼ ਉਹੀ ਸਾਡੇ ਦੇਸ਼ ਦੇ ਸਾਰੇ ਸ਼ਰਾਰਤੀ ਅਨਸਰਾਂ ਨਾਲ ਨਜਿੱਠ ਸਕਦੇ ਹਨ। 

ਭਾਰਤ ਇਸ ਵੇਲੇ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਹੈ ਜਦਕਿ ਅਸੀਂ ਕਿਤੇ ਵੀ ਨਹੀਂ ਹਾਂ। ਮੈਂ ਮੋਦੀ ਦੇ ਸ਼ਾਸਨ ਵਿੱਚ ਰਹਿਣ ਲਈ ਤਿਆਰ ਹਾਂ। ਮੋਦੀ ਇੱਕ ਮਹਾਨ ਵਿਅਕਤੀ ਹੈ। ਭਾਰਤੀਆਂ ਨੂੰ ਵਾਜਬ ਰੇਟਾਂ ‘ਤੇ ਟਮਾਟਰ ਅਤੇ ਚਿਕਨ ਮਿਲ ਰਹੇ ਹਨ। ਵਿਅਕਤੀ ਨੇ ਨਮ ਅੱਖਾਂ ਨਾਲ ਕਿਹਾ ਕਿ “ਮੈਂ ਪ੍ਰਮਾਤਮਾ ਤੋਂ ਪ੍ਰਾਰਥਨਾ ਕਰਦਾ ਹਾਂ ਕਿ ਉਹ ਸਾਨੂੰ ਮੋਦੀ ਦੇਵੇ ਅਤੇ ਉਹ ਸਾਡੇ ਦੇਸ਼ ‘ਤੇ ਰਾਜ ਕਰੇ,”। ਉਨ੍ਹਾਂ ਕਿਹਾ ਕਿ ਪਾਕਿਸਤਾਨੀਆਂ ਨੂੰ ਭਾਰਤ ਨਾਲ ਆਪਣੀ ਤੁਲਨਾ ਕਰਨੀ ਬੰਦ ਕਰਨੀ ਚਾਹੀਦੀ ਹੈ ਕਿਉਂਕਿ ਦੋਵਾਂ ਦੇਸ਼ਾਂ ਵਿਚਾਲੇ ਕੋਈ ਤੁਲਨਾ ਨਹੀਂ ਹੈ।

Add a Comment

Your email address will not be published. Required fields are marked *