ਭਾਜਪਾ ‘ਗੁੰਡਾਗਰਦੀ’ ਦਿਖਾਉਣ ਵਾਲੇ ਵਿਦਿਆਰਥੀ ਦੀ ਤਰ੍ਹਾਂ ਹੈ, ਜੋ ਕਿਸੇ ਦਾ ਸਨਮਾਨ ਨਹੀਂ ਕਰਦੀ : ਰਾਹੁਲ

ਸ਼ਿਲਾਂਗ – ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਇਕ ‘ਕਲਾਸਰੂਮ ਦੇ ਅਜਿਹੇ ਵਿਦਿਆਰਥੀ’ ਦੀ ਤਰ੍ਹਾਂ ਹੈ ਜੋ ਕਿਸੇ ਦਾ ਸਨਮਾਨ ਨਹੀਂ ਕਰਦੀ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਉਹ ਸਭ ਜਾਣਦਾ ਹੈ। ਰਾਹੁਲ ਨੇ ਸ਼ਿਲਾਂਗ ‘ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਤ੍ਰਿਣਮੂਲ ਕਾਂਗਰਸ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਟੀ.ਐੱਮ.ਸੀ. ਮੇਘਾਲਿਆ ‘ਚ ਇਹ ਯਕੀਨੀ ਕਰਨ ਲਈ ਚੋਣ ਲੜ ਰਹੀ ਹੈ ਕਿ ਪੂਰਬ-ਉੱਤਰ ਰਾਜ ‘ਚ ਭਾਜਪਾ ਸੱਤਾ ‘ਚ ਆ ਜਾਵੇ। ਉਨ੍ਹਾਂ ਕਿਹਾ,”ਭਾਜਪਾ-ਆਰਐੱਸਐੱਸ (ਰਾਸ਼ਟਰੀ ਸਵੈ ਸੇਵਕ ਸੰਘ) ਜਮਾਤ ‘ਚ ਗੁੰਡਾਗਰਦੀ ਕਰਨ ਵਾਲੇ ਉਸ ਵਿਦਿਆਰਥੀ ਦੀ ਤਰ੍ਹਾਂ ਹੈ, ਜਿਸ ਨੂੰ ਲੱਗਦਾ ਹੈ ਕਿ ਉਹ ਸਭ ਜਾਣਦਾ ਹੈ ਅਤੇ ਸਭ ਸਮਝਦਾ ਹੈ ਅਤੇ ਇਸ ਲਈ ਉਹ ਕਿਸੇ ਦਾ ਸਨਮਾਨ ਨਹੀਂ ਕਰਦਾ। ਸਾਨੂੰ ਉਨ੍ਹਾਂ ਨਾਲ ਮਿਲ ਕੇ ਲੜਨਾ ਹੋਵੇਗਾ।” ਰਾਹੁਲ ਨੇ ਕਿਹਾ ਕਿ ਕਾਂਗਰਸ, ਭਾਜਪਾ ਨੂੰ ਮੇਘਾਲਿਆ ਦੀ ਭਾਸ਼ਾ, ਸੰਸਕ੍ਰਿਤੀ ਅਤੇ ਇਤਿਹਾਸ ਨੂੰ ਨਸ਼ਟ ਨਹੀਂ ਕਰਨ ਦੇਵੇਗੀ। 

ਰਾਹੁਲ ਨੇ ਇਸ ਮੌਕੇ ਮੇਘਾਲਿਆ ਦੀ ਰਵਾਇਤੀ ਜੈਕਟ ਪਹਿਨ ਰੱਖੀ ਸੀ। ਉਨ੍ਹਾਂ ਨੇ ਜੈਕਟ ਦਾ ਜ਼ਿਕਰ ਕਰਦੇ ਹੋਏ ਕਿਹਾ,”ਮੈਂ ਤੁਹਾਡੀ ਸੰਸਕ੍ਰਿਤੀ ‘ਤੇ ਪਰੰਪਰਾ ਦੇ ਪ੍ਰਤੀ ਸਨਮਾਨ ਦਿਖਾਉਣ ਲਈ ਇਸ ਨੂੰ ਪਹਿਨਿਆ ਹੈ।” ਉਨ੍ਹਾਂ ਕਿਹਾ,”ਪਰ ਜਿਵੇਂ ਕਿ ਪ੍ਰਧਾਨ ਮੰਤਰੀ ਕਰਦੇ ਹਨ, ਜੇਕਰ ਮੈਂ ਇੱਥੇ ਆ ਕੇ ਇਸ ਜੈਕਟ ਨੂੰ ਪਹਿਨ ਕੇ ਤੁਹਾਡੇ ਧਰਮ, ਸੰਸਕ੍ਰਿਤੀ, ਇਤਿਹਾਸ ਅਤੇ ਭਾਸ਼ਾ ‘ਤੇ ਹਮਲਾ ਕਰਾਂ ਤਾਂ ਇਹ ਤੁਹਾਡਾ ਅਪਮਾਨ ਹੋਵੇਗਾ।” ਰਾਹੁਲ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੱਛਮੀ ਬੰਗਾਲ ‘ਚ ਹਿੰਸਾ ਅਤੇ ਘਪਲਿਆਂ ਦੀਆਂ ਘਟਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ,”ਤੁਸੀਂ ਤ੍ਰਿਣਮੂਲ ਦਾ- ਪੱਛਮੀ ਬੰਗਾਲ ‘ਚ ਹਿੰਸਾ ਅਤੇ ਘਪਲਿਆਂ ਦਾ ਇਤਿਹਾਸ ਜਾਣਦੇ ਹਾਂ। ਤੁਸੀਂ ਉਨ੍ਹਾਂ ਦੀ ਪਰੰਪਰਾ ਤੋਂ ਜਾਣੂ ਹੋ। ਉਨ੍ਹਾਂ ਨੇ ਗੋਆ (ਚੋਣ) ‘ਚ ਵੱਡੀ ਰਕਮ ਖਰਚ ਕੀਤੀ ਅਤੇ ਉਨ੍ਹਾਂ ਦਾ ਮਕਸਦ ਭਾਜਪਾ ਦੀ ਮਦਦ ਕਰਨਾ ਸੀ। ਮੇਘਾਲਿਆ ‘ਚ ਵੀ ਉਨ੍ਹਾਂ ਦਾ ਇਹੀ ਵਿਚਾਰ ਹੈ। ਤ੍ਰਿਣਮੂਲ ਦਾ ਮੇਘਾਲਿਆ ‘ਚ ਇਹ ਯਕੀਨੀ ਕਰਨ ਦਾ ਵਿਚਾਰ ਹੈ ਕਿ ਭਾਜਪਾ ਮਜ਼ਬੂਤ ਹੋ ਕੇ ਸੱਤਾ ‘ਚ ਆਏ।

Add a Comment

Your email address will not be published. Required fields are marked *