“ਪਠਾਨ” ਨੇ ਬਣਾਇਆ ਰਿਕਾਰਡ, ਹਜ਼ਾਰ ਕਰੋੜ ਕਲੱਬ ‘ਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ

ਮੁੰਬਈ : ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁੱਖ ਖ਼ਾਨ ਦੀ ਫ਼ਿਲਮ ਪਠਾਨ 1000 ਕਰੋੜ ਕਲੱਬ ਵਿਚ ਸ਼ਾਮਲ ਹੋਣ ਵਾਲੀ 5ਵੀਂ ਭਾਰਤੀ ਫ਼ਿਲਮ ਬਣ ਗਈ ਹੈ। ਯਸ਼ਰਾਜ ਬੈਨਰ ਹੇਠ ਬਣੀ ਸਿਧਾਰਥ ਆਨੰਦ ਵੱਲੋਂ ਨਿਰਦੇਸ਼ਿਤ ਪਠਾਨ ਵਿਚ ਸ਼ਾਹਰੁੱਖ ਖ਼ਾਨ, ਦੀਪਿਕਾ ਪਾਦੁਕੋਨ ਤੇ ਜੋਨ ਇਬਰਾਹਿਮ ਦੀ ਮੁੱਖ ਭੂਮਿਕਾ ਹੈ। 

ਫ਼ਿਲਮ ਪਠਾਨ 25 ਜਨਵਰੀ ਨੂੰ ਰਿਲੀਜ਼ ਹੋਈ ਹੈ। ਪਠਾਨ ਦੇ ਜ਼ਰੀਏ ਸ਼ਾਹਰੁੱਖ ਨੇ ਚਾਰ ਸਾਲ ਬਾਅਦ ਬਾਲੀਵੁੱਡ ‘ਚ ਵਾਪਸੀ ਕੀਤੀ ਹੈ। ਫ਼ਿਲਮ ਪਠਾਨ ਇਕ ਤੋਂ ਬਾਅਦ ਇਕ ਰਿਕਾਰਡ ਤੋੜਦੀ ਜਾ ਰਹੀ ਹੈ। ਫ਼ਿਲਮ ਪਠਾਨ ਭਾਰਤ ਵਿਚ ਹਿੰਦੀ, ਤਮਿਲ ਤੇ ਤੇਲੁਗੂ ਤਿੰਨ ਭਾਸ਼ਾਵਾਂ ਵਿਚ ਰਿਲੀਜ਼ ਹੋਈ ਹੈ। ਇਸ ਫ਼ਿਲਮ ਨੇ ਭਾਰਤੀ ਬਾਜ਼ਾਰ ਵਿਚ 500 ਕਰੋੜ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫ਼ਿਲਮ ਦਾ ਵਰਲਡਵਾਈਡ ਕਲੈਕਸ਼ਨ 1000 ਕਰੋੜ ਤੋਂ ਵੱਧ ਹੋ ਗਿਆ ਹੈ। 

ਸ਼ਾਹਰੁਖ਼ ਖ਼ਾਨ ਦੀ ਫ਼ਿਲਮ ਹਜ਼ਾਰ ਕਰੋੜ ਕਲੱਬ ‘ਚ ਸ਼ਾਮਲ ਹੋਣ ਵਾਲੀ 5ਵੀਂ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ਫ਼ਿਲਮ ਦੰਗਲ, ਬਾਹੁਬਲੀ, ਆਰ.ਆਰ.ਆਰ. ਅਤੇ ਕੇ.ਜੀ.ਐੱਫ. 2 ਨੇ ਵੀ 1000 ਕਰੋੜ ਤੋਂ ਵੱਧ ਕਮਾਈ ਕੀਤੀ ਸੀ। ਹੁਣ ਇਸ ਸੂਚੀ ਵਿਚ ਪਠਾਨ ਫ਼ਿਲਮ ਵੀ ਜੁੜ ਗਈ ਹੈ।

Add a Comment

Your email address will not be published. Required fields are marked *