ਡੈੱਨਮਾਰਕ ਦਾ “ਸ਼ਹਿਜ਼ਾਦਾ ਜੋੜਾ” ਆਵੇਗਾ ਭਾਰਤ, ਮੰਤਰੀਆਂ ਸਣੇ 5 ਦਿਨ ਕਰਨਗੇ ਦੇਸ਼ ਦੀ ਯਾਤਰਾ

ਨਵੀਂ ਦਿੱਲੀ : ਡੈੱਨਮਾਰਕ ਦੇ ਸ਼ਹਿਜ਼ਾਦੇ ਫਰੈਡਰਿਕ ਆਂਦਰੇ ਹੈਨਰਿਕ ਕ੍ਰਿਸ਼ਚੀਅਨ ਤੇ ਸ਼ਹਿਜ਼ਾਦੀ ਮੈਰੀ ਐਲਿਜ਼ਾਬੇਥ ਐਤਵਾਰ ਨੂੰ ਭਾਰਤ ਦੀ 5 ਦਿਨਾ ਯਾਤਰਾ ‘ਤੇ ਆ ਰਹੇ ਹਨ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪਿਛਲੇ ਦੋ ਦਹਾਕਿਆਂ ਵਿਚ ਡੈੱਨਮਾਰਕ ਦੇ ਸ਼ਾਹੀ ਪਰਿਵਾਰ ਤੋਂ ਇਹ ਭਾਰਤ ਦੀ ਪਹਿਲੀ ਯਾਤਰਾ ਹੋਵੇਗੀ।

ਵਿਦੇਸ਼ ਮੰਤਰਾਲੇ ਦੇ ਬਿਆਨ ਮੁਤਾਬਕ, ਡੈੱਨਮਾਰਕ ਦਾ ਸ਼ਾਹੀ ਜੋੜਾ ਉਪਰਾਸ਼ਟਪਤੀ ਜਗਦੀਪ ਧਨਖੜ ਦੇ ਸੱਦੇ ‘ਤੇ ਭਾਰਤ ਆ ਰਿਹਾ ਹੈ। ਉਨ੍ਹਾਂ ਨੇ ਉੱਥੋਂ ਦੇ ਵਿਦੇਸ਼ ਮੰਤਰੀ ਲਾਰਸ ਲੋਕੇ ਰਾਸਮੁਸੇਨ, ਵਾਤਾਵਰਣ ਮੰਤਰੀ ਮੈਗਨਸ ਹੈਊਨਿਕੇ ਤੇ ਜਲਵਾਯੂ, ਊਰਜਾ ਮੰਤਰੀ ਲਾਰਸ ਆਗਾਰਡ ਆਉਣਗੇ। ਇਸ ਵਿਚ ਕਿਹਾ ਗਿਆ ਹੈ ਕਿ ਡੈੱਨਮਾਰਕ ਦੇ ਸ਼ਹਿਜ਼ਾਦੇ ਫਰੈਡਰਿਕ ਆਂਦਰੇ ਹੈਨਰਿਕ ਕ੍ਰਿਸ਼ਚੀਅਨ ਤੇ ਸ਼ਹਿਜ਼ਾਦੀ ਮੈਰੀ ਐਲਿਜ਼ਾਬੇਥ 26 ਫ਼ਰਵਰੀ ਤੋਂ 2 ਮਾਰਚ ਤਕ ਭਾਰਤ ਦੀ ਅਧਿਕਾਰਤ ਯਾਤਰਾ ‘ਤੇ ਆ ਰਹੇ ਹਨ।

Add a Comment

Your email address will not be published. Required fields are marked *