ਪਾਕਿਸਤਾਨ ‘ਚ ਅੱਤਵਾਦੀ ਹਮਲੇ ਦਾ ਖਤਰਾ, ਲਾਹੌਰ ‘ਚ 7 ਦਿਨਾਂ ਲਈ ਧਾਰਾ 144 ਲਾਗੂ

ਇਸਲਾਮਾਬਾਦ : ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਵਿਰੋਧ ਪ੍ਰਦਰਸ਼ਨਾਂ ਅਤੇ ਰੈਲੀਆਂ ਦੇ ਵਿਚਕਾਰ ਪਾਕਿਸਤਾਨੀ ਪੰਜਾਬ ਦੀ ਕਾਰਜਕਾਰੀ ਸਰਕਾਰ ਨੇ ਅੱਤਵਾਦੀ ਖਤਰੇ ਦੇ ਡਰੋਂ ਲਾਹੌਰ ਵਿੱਚ 7 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਹੈ। ਕਾਰਜਕਾਰੀ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਲਾਹੌਰ ਦੇ 3 ਇਲਾਕਿਆਂ ਵਿੱਚ ਅਗਲੇ 7 ਦਿਨਾਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।

ਧਾਰਾ 144 ਅਧੀਨ ਖੇਤਰਾਂ ਵਿੱਚ ਹਰ ਤਰ੍ਹਾਂ ਦੀਆਂ ਨੁੱਕੜ ਮੀਟਿੰਗਾਂ, ਜਲਸੇ, ਜਨਤਕ ਮੀਟਿੰਗਾਂ ਅਤੇ ਇਕੱਠਾਂ ਦੀ ਮਨਾਹੀ ਹੈ। ਏਆਰਵਾਈ ਨਿਊਜ਼ ਦੀ ਰਿਪੋਰਟ ਅਨੁਸਾਰ ਡਿਪਟੀ ਕਮਿਸ਼ਨਰ ਲਾਹੌਰ ਨੇ ਇਹ ਧਾਰਾ ਲਗਾਉਣ ਲਈ ਪੰਜਾਬ ਸਰਕਾਰ ਨੂੰ ਇਕ ਪੱਤਰ ਲਿਖਿਆ ਸੀ। ਜ਼ਿਕਰਯੋਗ ਹੈ ਕਿ ਪੀਟੀਆਈ ਮੁਖੀ ਇਮਰਾਨ ਖਾਨ ਨੇ ਟੈਲੀਵਿਜ਼ਨ ‘ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਜੇਲ੍ਹ ਭਰੋ ਤਹਿਰੀਕ ਪ੍ਰੋਗਰਾਮ ਦਾ ਐਲਾਨ ਕੀਤਾ ਸੀ।

ਜਾਣਕਾਰੀ ਅਨੁਸਾਰ 22 ਫਰਵਰੀ ਤੋਂ 1 ਮਾਰਚ ਤੱਕ ਪੀਟੀਆਈ ਦੇ 200 ਵਰਕਰ ਅਤੇ ਐੱਮਐੱਨਏ ਦੇ 6 ਮੈਂਬਰੀ ਗਰੁੱਪ ਰੋਜ਼ਾਨਾ ਆਧਾਰ ‘ਤੇ ਆਪਣੀਆਂ ਗ੍ਰਿਫ਼ਤਾਰੀਆਂ ਦੇਣਗੇ। ਜੇਕਰ ਪਾਰਟੀ ਵਰਕਰਾਂ ਤੇ ਮੈਂਬਰਾਂ ਨੂੰ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਉਸੇ ਥਾਂ ’ਤੇ ਹੀ ਬੈਠੇ ਰਹਿਣਗੇ। ਪੀਟੀਆਈ ਦੇ ਵਰਕਰ 22 ਫਰਵਰੀ ਨੂੰ ਸ਼ਾਹਰਾਹ-ਏ-ਕਾਇਦ-ਏ-ਆਜ਼ਮ, 23 ਫਰਵਰੀ ਨੂੰ ਪੇਸ਼ਾਵਰ ਦੇ ਵਰਕਰ, 24 ਫਰਵਰੀ ਨੂੰ ਰਾਵਲਪਿੰਡੀ, 2 ਫਰਵਰੀ ਨੂੰ ਮੁਲਤਾਨ ਅਤੇ ਗੁਜਰਾਂਵਾਲਾ ਦੇ ਵਰਕਰ ਜੇਲ੍ਹਾਂ ਭਰਨਗੇ।

Add a Comment

Your email address will not be published. Required fields are marked *