ਪਾਕਿਸਤਾਨ ‘ਚ ਲਾਈਵ ਸ਼ੋਅ ਦੌਰਾਨ ਗਾਇਕ ਹਰਨੂਰ ਨੇ ਮਰਹੂਮ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ

ਪਾਕਿਸਤਾਨ : ਪੰਜਾਬੀ ਗਾਇਕ ਹਰਨੂਰ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਪੰਜਾਬੀ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਹਰਨੂਰ ਦਾ ਹਾਲ ਹੀ ‘ਚ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਦਰਅਸਲ, ਹਾਲ ਹੀ ‘ਚ ਹਰਨੂਰ ਪਾਕਿਸਤਾਨ ਦੇ ਲਾਹੌਰ ‘ਚ ਲਾਈਵ ਸ਼ੋਅ ਕਰਨ ਗਿਆ ਸੀ, ਜਿਸ ਉਹ ਸਟੇਜ ‘ਤੇ ਸਿੱਧੂ ਮੂਸੇਵਾਲਾ ਨੂੰ ਯਾਦ ਕਰਕੇ ਭਾਵੁਕ ਹੋ ਗਿਆ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ”ਮੈਂ ਉਸ ਨੂੰ ਬਹੁਤ ਯਾਦ ਕਰਦਾ ਹਾਂ। ਬਾਈ ਜੇ ਤੂੰ ਦੇਖ ਰਿਹਾ ਹੈਂ ਤਾਂ ਸੁਣ ਲੈ ਅਸੀਂ ਸਭ ਤੈਨੂੰ ਪਿਆਰ ਕਰਦੇ ਹਾਂ।” ਇਸ ਤੋਂ ਬਾਅਦ ਉਸ ਨੇ ਸਟੇਜ ‘ਤੇ ਸਿੱਧੂ ਮੂਸੇਵਾਲਾ ਦਾ ਗੀਤ ‘ਐਵਰੀਬੌਡੀ ਹਰਟਸ’ ਵੀ ਗਾਇਆ। ਦੱਸ ਦਈਏ ਕਿ ਗਾਇਕ ਹਰਨੂਰ ਦਾ ਇਹ ਵੀਡੀਓ ‘ਇੰਸਟੈਂਟ ਪਾਲੀਵੁੱਡ’ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਲੋਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਹਰਨੂਰ ਪੰਜਾਬੀ ਇੰਡਸਟਰੀ ਦਾ ਜਾਣਿਆ ਮਾਣਿਆ ਗਾਇਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ‘ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਉਹ ਇੰਡਸਟਰੀ ‘ਚ ਇੱਕ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੂੰ ‘ਵਾਲੀਆਂ’, ‘ਮੂਨਲਾਈਟ’, ‘ਪਰਸ਼ਾਵਾਂ’, ਚੰਨ ਵੇਖਿਆ, ‘ਫੇਸ ਟੂ ਫੇਸ’ ਵਰਗੇ ਗੀਤਾਂ ਲਈ ਜਾਣਿਆ ਜਾਂਦਾ ਹੈ। ਉਸ ਦਾ ਗੀਤ ‘ਵਾਲੀਆਂ’ ਉਸ ਦੇ ਕਰੀਅਰ ਦਾ ਮੀਲ ਪੱਥਰ ਸਾਬਤ ਹੋਇਆ ਸੀ। ਇਸ ਗੀਤ ਨੇ ਕਾਫੀ ਰਿਕਾਰਡ ਵੀ ਬਣਾਏ ਸਨ। 
ਗੱਲ ਕਰੀਏ ਹਰਨੂਰ ਦੀ ਪਰਸਨਲ ਲਾਈਫ ਬਾਰੇ ਤਾਂ ਉਸ ਜਨਮ 1997 ‘ਚ ਤਰਨ ਤਾਰਨ ‘ਚ ਹੋਇਆ ਸੀ। ਉਸ ਨੇ 12ਵੀਂ ਤੱਕ ਦੀ ਪੜ੍ਹਾਈ ਤਰਨ ਤਾਰਨ ਦੇ ਸਕੂਲ ਤੋਂ ਹੀ ਕੀਤੀ ਅਤੇ ਬਾਅਦ ‘ਚ ਉੱਚ ਸਿੱਖਿਆ ਹਾਸਲ ਕਰਨ ਲਈ ਕੈਨੇਡਾ ਚਲਾ ਗਿਆ। ਉਸ ਨੇ ਆਪਣਾ ਗਾਇਕੀ ਦਾ ਕਰੀਅਰ 2020 ‘ਚ ਸ਼ੁਰੂ ਕੀਤਾ ਸੀ। ਬਹੁਤ ਥੋੜ੍ਹੇ ਹੀ ਸਮੇਂ ‘ਚ ਉਸ ਨੇ ਆਪਣੀ ਪਛਾਣ ਬਣਾ ਲਈ ਹੈ।

Add a Comment

Your email address will not be published. Required fields are marked *