ਨੀਰੂ ਬਾਜਵਾ ਦੇ ਜਨਮਦਿਨ ’ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਗੱਲਾਂ

ਮਸ਼ਹੂਰ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ ਯਾਨੀ 26 ਅਗਸਤ ਨੂੰ ਆਪਣਾ ਜਨਮਦਿਨ ਮਨਾ ਰਹੀ ਹੈ।ਨੀਰੂ ਪੰਜਾਬੀ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੀ ਹੈ। ਨੀਰੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ’ਚ ਹੋਵੇ, ਉਹ ਹਿੱਟ ਜ਼ਰੂਰ ਹੁੰਦੀ ਹੈ।

ਅਦਾਕਾਰਾ ਦੇ ਜਨਮਦਿਨ ’ਤੇ ਉਸੇ ਬਾਰੇ ਤੁਹਾਨੂੰ ਕੁਢ ਅਜਿਹੀਆਂ ਗੱਲਾਂ ਦੱਸਾਂਗੇ ਜੋ ਤੁਸੀਂ ਸ਼ਾਇਦ ਹੀ ਸੁਣੀਆਂ ਹੋਣਗੀਆਂ। ਨੀਰੂ ਬਾਜਵਾ ਲੰਬੇ ਸਮੇਂ ਤੋਂ ਫ਼ਿਲਮ ਇੰਡਸਟਰੀ ਨਾਲ ਜੁੜੀ ਹੋਈ ਹੈ। ਅਦਾਕਾਰਾ ਇਸ ਕਾਰਨ ਅੱਜ ਉਹ ਕਰੋੜਾਂ ਦੀ ਜਾਇਦਾਦ ਦਾ ਮਾਲਕ ਹੈ।  ਨੀਰੂ ਹਰ ਫ਼ਿਲਮ ਲਈ ਮੋਟੀ ਫ਼ੀਸ ਲੈਂਦੀ ਹੈ। 

ਖ਼ਬਰਾਂ ਮੁਤਾਬਕ ਨੀਰੂ ਇਕ ਫ਼ਿਲਮ ਕਰਨ ਲਈ 70 ਤੋਂ 80 ਲੱਖ ਰੁਪਏ ਚਾਰਜ ਕਰਦੀ ਹੈ। ਵੱਖ-ਵੱਖ ਗੀਤਾਂ ’ਚ ਡਾਂਸ ਕਰਨ ਲਈ ਵੀ ਉਸ ਦੀ ਫ਼ੀਸ ਬਾਕੀ ਅਦਾਕਾਰਾਂ ਨਾਲੋਂ ਕਾਫ਼ੀ ਜ਼ਿਆਦਾ ਹੈ। ਨੀਰੂ ਨੂੰ ਕਾਰਾਂ ਦਾ ਖ਼ਰੀਦਣ ਦਾ ਵੀ ਸ਼ੌਕ ਹੈ। ਅਦਾਕਾਰਾ ਕੋਲ ਮਰਸੀਡੀਜ਼, BMW ਅਤੇ ਰੇਂਜ ਰੋਵਰ ਵਰਗੀਆਂ ਮਹਿੰਗੀਆਂ ਕਾਰਾਂ ਜੋ ਉਸ ਦੇ ਗੈਰਾਜ ’ਚ ਖੜ੍ਹੀਆਂ ਹਨ।

ਇਸ ਦੇ ਨਾਲ ਤੁਹਾਨੂੰ ਦੱਸ ਦੇਈਏ ਕਿ ਨੀਰੂ ਦਾ ਨਾਂ ਲੰਬੇ ਸਮੇਂ ਤੋਂ ਵੈੱਬ ਸੀਰੀਜ਼ ਦੀ ਦੁਨੀਆ ’ਚ ਮਸ਼ਹੂਰ ਅਦਾਕਾਰ ਆਮਿਤ ਸਾਧ ਨਾਲ ਜੁੜਿਆ ਹੋਇਆ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ 8 ਸਾਲਾਂ ਤੋਂ ਇਕ-ਦੂਜੇ ਦੇ ਨਾਲ ਸਨ। ਨੀਰੂ ਨੇ ਅਚਾਨਕ ਅਮਿਤ ਨਾਲ ਬ੍ਰੇਕਅੱਪ ਕਰ ਲਿਆ। ਇਸ ਤੋਂ ਬਾਅਦ ਅਦਾਕਾਰਾ ਬਿੱਗ ਬੌਸ ਸ਼ੋਅ ’ਚ  ਬਹੁਤ ਰੋਈ। ਬਿੱਗ ਬੌਸ ਤੋਂ ਬਾਹਰ ਆਉਣ ਤੋਂ ਬਾਅਦ ਇਹ ਸਾਫ਼ ਹੋ ਗਿਆ ਸੀ ਕਿ ਦੋਵੇਂ ਵੱਖ ਹੋ ਗਏ ਹਨ। ਦੋਵੇਂ 2010 ਤੱਕ ਇਕੱਠੇ ਰਹੇ। 

PunjabKesari

ਇਕ ਇੰਟਰਵਿਊ ਦੌਰਾਨ ਅਮਿਤ ਨੇ ਕਿਹਾ ਕਿ ਉਹ ਨੀਰੂ ਬਾਜਵਾ ਨੂੰ ਬਹੁਤ ਪਿਆਰ ਕਰਦਾ ਸੀ। ਉਹ ਨੀਰੂ ਨੂੰ ਆਪਣਾ ਪਿਆਰ ਸਮਝਦਾ ਸੀ ਅਤੇ ਉਸ ਦੇ ਜਾਣ ਤੋਂ ਬਾਅਦ ਜ਼ਿੰਦਗੀ ਨੂੰ ਫ਼ਿਰ ਤੋਂ ਸ਼ੁਰੂ ਕਰਨਾ ਪਿਆ ਸੀ। 

ਨੀਰੂ ਬਾਜਵਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਫ਼ਿਲਮਾਂ ’ਚ ਆਪਣੀ ਵਖ਼ਰੀ ਪਛਾਣ ਬਣਾਈ । ਜਿਸ ਨੂੰ ਪੰਜਾਬ ’ਚ ਹੀ ਨਹੀਂ ਸਗੋਂ ਦੇਸ਼-ਵਿਦੇਸ਼ ’ਚ ਵੀ ਨਾਂ ਬਣਾਇਆ ਹੈ। ਅਦਾਕਾਰਾ ਦੀਆਂ ਫ਼ਿਲਮਾਂ ‘ਜਿੰਨੇ ਮੇਰਾ ਦਿਲ ਲੁਟਿਆ’, ‘ਮੇਲ ਕਰਾ ਦੇ ਰੱਬਾ’, ‘ਜੱਟ ਐਂਡ ਜੂਲੀਅਟ’, ‘ਜੱਟ ਐਂਡ ਜੂਲੀਅਟ 2’ ਅਤੇ ‘ਚੰਨੋ ਕਮਲੀ ਯਾਰ ਦੀ’ ਵਰਗੀਆਂ ਮਸ਼ਹੂਰ ਫ਼ਿਲਮਾਂ ਦਿੱਤੀਆਂ ਹਨ। ਜੋ ਬਾਕਸ ਆਫ਼ਿਸ ’ਤੇ ਕਾਫ਼ੀ ਹਿੱਟ ਹੋਈਆਂ।

ਦੱਸ ਦੇਈਏ ਨੀਰੂ ਬਾਜਵਾ ਨੇ 2015 ’ਚ ਹੈਰੀ ਰੰਧਾਵਾ ਨਾਲ ਵਿਆਹ ਕੀਤਾ ਸੀ।ਵਿਆਹ ਤੋਂ ਬਾਅਦ ਨੀਰੂ ਜ਼ਿਆਦਾਤਰ ਆਪਣੇ ਪਤੀ ਨਾਲ ਕੈਨੇਡਾ ’ਚ ਰਹਿੰਦੀ ਹੈ। ਹੁਣ ਉਸ ਦੀਆਂ 3 ਧੀਆਂ ਹਨ। ਅਦਾਕਾਰਾ ਆਪਣੀਆਂ ਧੀਆਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਂਦੀ ਹੈ। ਹੁਣ ਉਹ ਸਿਰਫ਼ ਸ਼ੂਟਿੰਗ ਲਈ ਭਾਰਤ ਆਉਂਦੀ ਹੈ। 

Add a Comment

Your email address will not be published. Required fields are marked *