ਪ੍ਰਿਅੰਕਾ ਚੋਪੜਾ ਨੇ ਦਿਖਾਈ ਧੀ ਮਾਲਤੀ ਦੀ ਪੂਰੀ ਤਸਵੀਰ, ਦੇਖਦੇ ਹੀ ਦਿਲ ਹਾਰ ਬੈਠੇ ਫੈਨਜ਼

ਨਵੀਂ ਦਿੱਲੀ : ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਇੰਡਸਟਰੀ ਤਕ ਆਪਣੇ ਹੁਨਰ ਦੇ ਝੰਡੇ ਝੁਲਾਉਣ ਵਾਲੀ ਅਦਾਕਾਰਾ ਪ੍ਰਿਅੰਕਾ ਚੋਪੜਾ ਨੂੰ ਕਿਸੇ ਜਾਣ-ਪਛਾਣ ‘ਤੇ ਨਿਰਭਰ ਨਹੀਂ ਹੈ। ਹਿੰਦੀ ਸਿਨੇਮਾ ਹੋਵੇ ਜਾਂ ਅੰਗਰੇਜ਼ੀ, ਦੋਵੇਂ ਹੀ ਇੰਡਸਟਰੀ ‘ਚ ਕਾਫ਼ੀ ਨਾਂ ਹੈ। ਪ੍ਰਿਅੰਕਾ ਚੋਪੜਾ ਦੇ ਪ੍ਰਸ਼ੰਸਕ ਉਨ੍ਹਾਂ ਦੀ ਧੀ ਮਾਲਤੀ ਦਾ ਪੂਰਾ ਚਿਹਰਾ ਦੇਖਣ ਲਈ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ। ਹੁਣ ਪ੍ਰਿਅੰਕਾ ਚੋਪੜਾ ਨੇ ਉਨ੍ਹਾਂ ਦੀ ਇਹ ਮਨੋਕਾਮਨਾ ਪੂਰੀ ਕਰ ਦਿੱਤੀ ਹੈ।

ਦੱਸ ਦਈਏ ਕਿ ਜਦੋਂ ਤੋਂ ਪ੍ਰਸ਼ੰਸਕਾਂ ਨੂੰ ਪ੍ਰਿਅੰਕਾ ਦੇ ਬੱਚੇ ਬਾਰੇ ਪਤਾ ਲੱਗਾ ਹੈ, ਉਹ ਉਸ ਦੀ ਧੀ ਨੂੰ ਦੇਖਣ ਲਈ ਬੇਤਾਬ ਹਨ। ਪ੍ਰਸ਼ੰਸਕਾਂ ਦੀਆਂ ਇੱਛਾ ਨੂੰ ਪੂਰਾ ਕਰਦੇ ਹੋਏ ਅਦਾਕਾਰਾ ਨੇ ਇਕ ਸਾਲ ਬਾਅਦ ਮਾਲਤੀ ਦਾ ਚਿਹਰਾ ਦਿਖਾਇਆ ਹੈ। ਉਨ੍ਹਾਂ ਨੇ ਮਾਲਤੀ ਨਾਲ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚੋਂ ਇਕ ‘ਚ ਧੀ ਦਾ ਚਿਹਰਾ ਸਾਫ਼ ਨਜ਼ਰ ਆ ਰਿਹਾ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਪ੍ਰਿਅੰਕਾ ਚੋਪੜਾ ਨੇ ਲਿਖਿਆ, ‘ਦਿਨ ਹੋ ਤੋ ਐਸਾ।’ ਪ੍ਰਸ਼ੰਸਕਾਂ ਨੇ ਪਹਿਲੀ ਵਾਰ ਮਾਲਤੀ ਦੀ ਤਾਰੀਫ਼ ਕੀਤੀ ਹੈ। ਕਈ ਲੋਕਾਂ ਨੇ ਉਸ ਨੂੰ ਛੋਟਾ ਨਿਕ ਕਿਹਾ। ਇਕ ਯੂਜ਼ਰ ਨੇ ਟਿੱਪਣੀ ਕੀਤੀ, ‘ਉਹ ਆਪਣੇ ਮਾਤਾ-ਪਿਤਾ ਵਾਂਗ ਹੀ ਬਹੁਤ ਪਿਆਰੀ ਤੇ ਖੂਬਸੂਰਤ ਹੈ।’ ਇਕ ਹੋਰ ਨੇ ਲਿਖਿਆ, “ਨਿਕ ਦੀਆਂ ਪਿਆਰੀਆਂ ਲੇਡੀਜ਼ (ਪ੍ਰਿਅੰਕਾ ਤੇ ਮਾਲਤੀ) ਹਮੇਸ਼ਾ ਵਾਂਗ ਸੁੰਦਰ ਲੱਗ ਰਹੀਆਂ ਹਨ।”

ਦੱਸਣਯੋਗ ਹੈ ਕਿ ਪ੍ਰਿਅੰਕਾ ਚੋਪੜਾ ਜੋ ਆਪਣੇ ਭਾਰਤੀ ਪ੍ਰਸ਼ੰਸਕਾਂ ‘ਚ ‘ਦੇਸੀ ਗਰਲ’ ਵਜੋਂ ਜਾਣੀ ਜਾਂਦੀ ਹੈ, ਨੇ ਸਰੋਗੇਸੀ ਰਾਹੀਂ ਮਾਲਤੀ ਨੂੰ ਜਨਮ ਦਿੱਤਾ। 15 ਜਨਵਰੀ, 2022 ਨੂੰ ਉਸ ਦੀ ਧੀ ਨੇ ਆਪਣਾ ਜਨਮ ਦਿਨ ਮਨਾਇਆ ਸੀ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦੇਸੀ ਗਰਲ ਨੇ ਮਾਲਤੀ ਦਾ ਚਿਹਰਾ ਪ੍ਰਸ਼ੰਸਕਾਂ ਨੂੰ ਦਿਖਾਇਆ ਹੈ। ਇਸ ਤੋਂ ਪਹਿਲਾਂ ਵੈਲੇਨਟਾਈਨ ਡੇ ‘ਤੇ ਵੀ ਪ੍ਰਿਅੰਕਾ ਨੇ ਮਾਲਤੀ ਦੀ ਝਲਕ ਦਿਖਾਈ ਸੀ। 

Add a Comment

Your email address will not be published. Required fields are marked *