ਚੀਨ ਵਿੱਚ ਚਾਕੂ ਮਾਰ ਕੇ ਤਿੰਨ ਪੁਲੀਸ ਅਫਸਰਾਂ ਦੀ ਹੱਤਿਆ

ਪੇਈਚਿੰਗ, 19 ਫਰਵਰੀ-: ਚੀਨ ਦੇ ਦੱਖਣੀ ਸੂਬੇ ਜਿਆਂਗਸ਼ੀ ਦੇ ਇੱਕ ਥਾਣੇ ਵਿੱਚ ਨਸ਼ੇ ’ਚ ਧੁੱਤ ਡਰਾਈਵਰ ਨੇ ਚਾਕੂ ਮਾਰ ਕੇ ਤਿੰਨ ਪੁਲੀਸ ਅਫਸਰਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਪੁਲੀਸ ਮੁਲਾਜ਼ਮਾਂ ਨੇ ਡਰਾਈਵਰ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਲਾਇਸੈਂਸ ਨਾ ਹੋਣ ਕਾਰਨ ਰੋਕਿਆ ਸੀ। ਸੂਬੇ ਦੀ ਸ਼ਾਂਗਲੀ ਕਾਊਂਟੀ ਤੋਂ ਜਾਰੀ ਬਿਆਨ ਮੁਤਾਬਕ ਸ਼ੱਕੀ ਦੀ ਪਛਾਣ ਉਸ ਦੇ ਸਰਨੇਮ ਹੁਆਂਗ ਵਜੋਂ ਹੋਈ ਹੈ। ਸ਼ੁੱਕਰਵਾਰ ਰਾਤ ਨੂੰ ਵਾਪਰੀ ਇਸ ਘਟਨਾ ਮਗਰੋਂ ਉਸ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Add a Comment

Your email address will not be published. Required fields are marked *