ਅਸ਼ਲੀਲ ਤੇ ਧਮਕੀਆਂ ਭਰੀ ਸ਼ਬਦਾਵਲੀ ਵਰਤਣ ’ਤੇ ਸਰਕਾਰੀ ਅਧਿਆਪਕ ਖ਼ਿਲਾਫ਼ ਵੱਡੀ ਕਾਰਵਾਈ

ਕਪੂਰਥਲਾ –ਡੀ. ਪੀ. ਆਈ. (ਐਲੀਮੈਂਟਰੀ ਸਿੱਖਿਆ) ਪੰਜਾਬ ਵੱਲੋਂ ਭੇਜੀ ਸ਼ਿਕਾਇਤ ਅਤੇ ਟੈਲੀਫੋਨ ਸੰਦੇਸ਼ ਦੀ ਪਾਲਣਾ ਕਰਦੇ ਹੋਏ ਸਰਕਾਰੀ ਐਲੀਮੈਂਟਰੀ ਸਕੂਲ ਪਿਥੋਰਾਲ (ਸ) ਦੇ ਈ. ਟੀ. ਟੀ. ਅਧਿਆਪਕ ਜਗਜੀਤ ਸਿੰਘ ਨੂੰ ਉਸ ਵੱਲੋਂ ਵਰਤੀ ਅਸ਼ਲੀਲ ਤੇ ਧਮਕੀਆਂ ਭਰੀ ਸ਼ਬਦਾਵਲੀ, ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਹੈ, ਦੇ ਆਧਾਰ ’ਤੇ ਤੱਤਕਾਲ ਸਮੇਂ ਤੋਂ ਮੁਅੱਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਕਪੂਰਥਲਾ ਵੱਲੋਂ ਜਾਰੀ ਮੁਅੱਤਲੀ-ਪੱਤਰ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਪਿਥੋਰਾਲ (ਸ) ਦੇ ਈ. ਟੀ. ਟੀ. ਅਧਿਆਪਕ ਜਗਜੀਤ ਸਿੰਘ ਦੀ ਮੁਅੱਤਲੀ ਦੌਰਾਨ ਉਸ ਦਾ ਹੈੱਡਕੁਆਰਟਰ ਬੀ. ਪੀ. ਈ. ਓ. ਦਫਤਰ ਕਪੂਰਥਲਾ-2 ਹੋਵੇਗਾ। ਜ਼ਿਕਰਯੋਗ ਹੈ ਕਿ ਸਰਕਾਰੀ ਐਲੀਮੈਂਟਰੀ ਸਕੂਲ ਪਿਥੋਰਾਲ (ਸ-1) ਦੇ ਈ. ਟੀ. ਟੀ. ਅਧਿਆਪਕ ਜਗਜੀਤ ਸਿੰਘ ਵੱਲੋਂ ਆਪਣੇ ਸੈਂਟਰ ਹੈੱਡ ਟੀਚਰ ਨੂੰ ਕਥਿਤ ਤੌਰ ’ਤੇ ਅਸ਼ਲੀਲ ਅਤੇ ਧਮਕੀਆਂ ਭਰੀ ਸ਼ਬਦਾਵਲੀ ਦੀ ਫੋਨ ’ਤੇ ਵਰਤੋਂ ਕੀਤੀ ਗਈ, ਜਿਸ ਦੀ ਰਿਕਾਰਡਿੰਗ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋਈ ਅਤੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੂੰ ਸਰਕਾਰੀ ਐਲੀਮੈਂਟਰੀ ਸੈਂਟਰ ਸਕੂਲ ਚੂਹੜਪੁਰ (ਸ -1) ਵੱਲੋਂ ਸਬੂਤਾਂ ਸਮੇਤ ਭੇਜੀ ਗਈ ਸ਼ਿਕਾਇਤ ਦੇ ਆਧਾਰ ’ਤੇ ਵੱਡਾ ਐਕਸ਼ਨ ਕੀਤਾ ਗਿਆ।

Add a Comment

Your email address will not be published. Required fields are marked *