ਮਾਈਨਰ ’ਚੋਂ ਬਰਾਮਦ ਹੋਈ 3 ਸਾਲਾ ਬੱਚੀ ਦੀ ਲਾਸ਼ ਦੇਖ ਦਹਿਲੇ ਲੋਕ, ਧੜ ਤੋਂ ਵੱਖ ਸੀ ਸਿਰ

ਮਲੋਟ : ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਛੋਟੀ ਬੱਚੀ ਦੀ ਲਾਸ਼ ਮਾਈਨਰ ‘ਚੋਂ ਬਰਾਮਦ ਹੋਇਆ ਹੈ। ਜਾਣਕਾਰੀ ਮੁਤਾਬਕ ਬੱਚੀ ਦਾ ਸਿਰ ਤੇ ਧੜ ਵੱਖ-ਵੱਖ ਪਏ ਸਨ ਅਤੇ ਉਸ ਦੀ ਉਮਰ 3 ਸਾਲ ਦੇ ਕਰੀਬ ਦੀ ਦੱਸੀ ਜਾ ਰਹੀ ਹੈ। ਲਾਲਬਾਈ ਮਾਈਨਰ ‘ਚ ਸਫ਼ਾਈ ਕਰ ਰਹੇ ਸਫ਼ਾਈ ਕਰਮਚਾਰੀਆਂ ਨੂੰ ਇਕ ਬੈਗ ਮਿਲਿਆ , ਜਿਸ ਵਿੱਚ ਇਕ ਬੱਚੀ ਦੀ ਸਿਰ ਕੱਟੀ ਲਾਸ਼ ਮਿਲੀ ਅਤੇ ਉਸ ਦਾ ਧੜ ਵੱਖ ਪਿਆ ਸੀ। ਫਿਲਹਾਲ ਇਸ ਦੀ ਸੂਚਨਾ ਲੰਬੀ ਥਾਣੇ ‘ਚ ਦੇ ਦਿੱਤੀ ਗਈ ਹੈ ਅਤੇ ਪੁਲਸ ਵੱਲੋਂ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। 

Add a Comment

Your email address will not be published. Required fields are marked *