Elon Musk ਫਿਰ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣਨ ਦੇ ਕਰੀਬ

ਨਵੀਂ ਦਿੱਲੀ : ਟੇਸਲਾ, ਟਵਿੱਟਰ ਅਤੇ ਸਪੇਸਐਕਸ ਦੇ ਸੀਈਓ ਏਲੋਨ ਮਸਕ ਇੱਕ ਵਾਰ ਫਿਰ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ ਸਿਖ਼ਰ ‘ਤੇ ਪਹੁੰਚਣ ਦੇ ਨੇੜੇ ਆ ਗਏ ਹਨ। ਇਸ ਸਾਲ ਉਸ ਦੀ ਜਾਇਦਾਦ ਵਿੱਚ ਰਿਕਾਰਡ ਵਾਧਾ ਹੋਇਆ ਹੈ। ਇਸ ਦਾ ਕਾਰਨ ਇਸ ਸਾਲ ਟੇਸਲਾ ਦੀ ਕੀਮਤ ਵਿਚ 70 ਫੀਸਦੀ ਦਾ ਵਾਧਾ ਹੈ। ਬਲੂਮਬਰਗ ਬਿਲੀਅਨੇਅਰ ਇੰਡੈਕਸ ਅਨੁਸਾਰ, ਬੁੱਧਵਾਰ ਨੂੰ ਮਸਕ ਦੀ ਸੰਪਤੀ ਵਿੱਚ  4.42 ਅਰਬ ਡਾਲਰ ਦਾ ਵਾਧਾ ਹੋਇਆ ਹੈ।

ਹੁਣ ਉਸਦੀ ਕੁੱਲ ਜਾਇਦਾਦ 191 ਅਰਬ ਡਾਲਰ ਤੱਕ ਪਹੁੰਚ ਗਈ ਹੈ ਅਤੇ ਉਹ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ ਦੂਜੇ ਨੰਬਰ ‘ਤੇ ਹਨ। ਫਰਾਂਸੀਸੀ ਕਾਰੋਬਾਰੀ ਬਰਨਾਰਡ ਅਰਨੌਲਟ 192 ਅਰਬ ਡਾਲਰ ਦੀ ਜਾਇਦਾਦ ਦੇ ਨਾਲ ਇਸ ਸੂਚੀ ਵਿੱਚ ਪਹਿਲੇ ਨੰਬਰ ‘ਤੇ ਹਨ। ਅਰਨੌਲਟ ਅਤੇ ਮਸਕ ਦੀ ਕੁੱਲ ਜਾਇਦਾਦ ਵਿੱਚ ਸਿਰਫ਼ ਇੱਕ ਅਰਬ ਡਾਲਰ ਦਾ ਅੰਤਰ ਰਹਿ ਗਿਆ ਹੈ। ਇਸ ਸਾਲ ਮਸਕ ਦੀ ਸੰਪਤੀ ਵਿੱਚ  54.2 ਅਰਬ ਡਾਲਰ ਦਾ ਵਾਧਾ ਹੋਇਆ ਹੈ, ਜਦੋਂ ਕਿ ਅਰਨੌਲਟ ਦੀ ਕੁੱਲ ਜਾਇਦਾਦ  29.9 ਅਰਬ ਡਾਲਰ ਵਧੀ ਹੈ। 2021 ਦੇ ਅੰਤ ਤੱਕ, ਮਸਕ ਦੀ ਕੁੱਲ ਜਾਇਦਾਦ 300 ਅਰਬ ਡਾਲਰ ਤੱਕ ਪਹੁੰਚ ਗਈ ਸੀ।

ਇਸ ਦੌਰਾਨ ਗੌਤਮ ਅਡਾਨੀ ਦੀ ਸੰਪਤੀ ‘ਚ ਗਿਰਾਵਟ ਦਾ ਸਿਲਸਿਲਾ ਜਾਰੀ ਹੈ। ਬੁੱਧਵਾਰ ਨੂੰ ਇਸ ‘ਚ 1.03 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਇਸ ਸਾਲ ਉਸ ਦੀ ਕੁੱਲ ਜਾਇਦਾਦ 70.1 ਅਰਬ ਡਾਲਰ ਘੱਟ ਗਈ ਹੈ ਅਤੇ ਹੁਣ ਇਹ ਘਟ ਕੇ 50.4 ਅਰਬ ਡਾਲਰ ਰਹਿ ਗਈ ਹੈ। ਪਿਛਲੇ ਸਾਲ ਅਡਾਨੀ ਦੀ ਕੁਲ ਜਾਇਦਾਦ 44 ਅਰਬ ਡਾਲਰ ਉੱਛਲੀ ਸੀ। ਪਰ ਇਸ ਵਾਰ ਉਹ ਸਾਲ ਦੇ ਪਹਿਲੇ ਡੇਢ ਮਹੀਨਿਆਂ ਵਿੱਚ ਆਪਣੀ ਅੱਧੀ ਤੋਂ ਵੱਧ ਜਾਇਦਾਦ ਗੁਆ ਚੁੱਕਾ ਹੈ। 24 ਜਨਵਰੀ ਨੂੰ ਨਕਾਰਾਤਮਕ ਰਿਪੋਰਟ ਆਉਣ ਕਾਰਨ ਅਡਾਨੀ ਸਮੂਹ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ।

ਅੰਬਾਨੀ ਦੀ ਟਾਪ 10 ‘ਚ ਵਾਪਸੀ

ਦੂਜੇ ਪਾਸੇ ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇੱਕ ਵਾਰ ਫਿਰ ਅਮੀਰਾਂ ਦੀ ਸੂਚੀ ਵਿੱਚ ਟਾਪ 10 ਵਿੱਚ ਆ ਗਏ ਹਨ। ਬੁੱਧਵਾਰ ਨੂੰ ਉਸ ਦੀ ਸੰਪਤੀ 1.81 ਬਿਲੀਅਨ ਡਾਲਰ ਵਧ ਗਈ। ਉਹ 83.3 ਬਿਲੀਅਨ ਡਾਲਰ ਦੀ ਜਾਇਦਾਦ ਦੇ ਨਾਲ ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿੱਚ 10ਵੇਂ ਨੰਬਰ ‘ਤੇ ਹੈ। ਵੈਸੇ, ਇਸ ਸਾਲ ਉਸ ਦੀ ਕੁੱਲ ਜਾਇਦਾਦ ਵਿੱਚ 3.77 ਅਰਬ ਡਾਲਰ ਦੀ ਗਿਰਾਵਟ ਆਈ ਹੈ। ਅੰਬਾਨੀ ਏਸ਼ੀਆ ਦੇ ਅਮੀਰਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਹਨ।

Add a Comment

Your email address will not be published. Required fields are marked *