ਪਿਤਾ ਦੀ ਬਰਸੀ ਮੌਕੇ ਭਾਵੁਕ ਹੋਏ ਗਿੱਪੀ ਗਰੇਵਾਲ, ਲਿਖਿਆ– ‘ਅੱਜ ਪੂਰੇ 20 ਸਾਲ ਹੋ ਗਏ…’
![](http://mehakewattan.com/wp-content/uploads/2023/02/2023_2image_11_01_390007460gippygrewal-ll.jpg)
ਚੰਡੀਗੜ੍ਹ – ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਪਿਤਾ ਦੇ ਦਿਹਾਂਤ ਨੂੰ ਅੱਜ ਪੂਰੇ 20 ਸਾਲ ਬੀਤ ਚੁੱਕੇ ਹਨ। ਪਿਤਾ ਦੀ ਬਰਸੀ ਮੌਕੇ ਗਿੱਪੀ ਗਰੇਵਾਲ ਨੇ ਭਾਵੁਕ ਪੋਸਟ ਸਾਂਝੀ ਕੀਤੀ ਹੈ।
ਪਿਤਾ ਦੀ ਤਸਵੀਰ ਸਾਂਝੀ ਕਰਦਿਆਂ ਗਿੱਪੀ ਗਰੇਵਾਲ ਨੇ ਲਿਖਿਆ, ‘‘ਅੱਜ ਪੂਰੇ 20 ਸਾਲ ਹੋ ਗਏ ਤੁਹਾਡੇ ਤੋਂ ਬਿਨਾਂ, ਮਿਸ ਯੂ ਡੈਡ।’’ਦੱਸ ਦੇਈਏ ਕਿ ਗਿੱਪੀ ਗਰੇਵਾਲ ਦੀ ਪੋਸਟ ’ਤੇ ਪੰਜਾਬੀ ਕਲਾਕਾਰਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ।
ਧੀਰਜ ਕੁਮਾਰ ਨੇ ਲਿਖਿਆ, ‘‘ਵੀਰੇ ਫਾਦਰ ਸਾਬ੍ਹ ਜਿਥੇ ਵੀ ਹੋਣੇ, ਬਹੁਤ ਮਾਣ ਮਹਿਸੂਸ ਕਰਦੇ ਹੋਣਗੇ। ਉਹ ਤੁਹਾਡੇ ’ਤੇ ਭਰੋਸਾ ਕਰਦੇ ਸੀ ਤੇ ਤੁਸੀਂ ਉਨ੍ਹਾਂ ਦੇ ਭਰੋਸੇ ਨੂੰ ਕਦੇ ਟੁੱਟਣ ਨਹੀਂ ਦਿੱਤਾ।’’ ਉਥੇ ਮਿਸ ਪੂਜਾ, ਨਰੇਸ਼ ਕਥੂਰੀਆ ਤੇ ਜੋਬਨ ਸੰਧੂ ਨੇ ਹੱਥ ਜੋੜਦਿਆਂ ਦੀਆਂ ਇਮੋਜੀਜ਼ ਸਾਂਝੀਆਂ ਕੀਤੀਆਂ ਹਨ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਗਿੱਪੀ ਗਰੇਵਾਲ ਦੇ ਕੰਮਕਾਜ ਦੀ ਗੱਲ ਕਰੀਏ ਤਾਂ 8 ਮਾਰਚ ਨੂੰ ਗਿੱਪੀ ਦੀ ਫ਼ਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮ ਨੂੰ ਪੰਕਜ ਬੱਤਰਾ ਨੇ ਡਾਇਰੈਕਟ ਕੀਤਾ ਹੈ, ਜਿਸ ਨੂੰ ਜ਼ੀ ਸਟੂਡੀਓਜ਼ ਤੇ ਪੰਕਜ ਬੱਤਰਾ ਵਲੋਂ ਮਿਲ ਕੇ ਪ੍ਰੋਡਿਊਸ ਕੀਤਾ ਗਿਆ ਹੈ।