ਭਾਰਤ ’ਚ 500 ਕਰੋੜ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣੀ ‘ਪਠਾਨ’

ਮੁੰਬਈ – ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਪਠਾਨ’ ਦਾ ਬਾਕਸ ਆਫਿਸ ’ਤੇ ਤੂਫ਼ਾਨ ਲਗਾਤਾਰ ਜਾਰੀ ਹੈ। 25 ਜਨਵਰੀ ਨੂੰ ਰਿਲੀਜ਼ ਹੋਈ ਇਹ ਫ਼ਿਲਮ ਕੱਲ ਯਾਨੀ 17 ਫਰਵਰੀ ਨੂੰ ਚੌਥੇ ਹਫ਼ਤੇ ’ਚ ਸ਼ਾਮਲ ਹੋ ਜਾਵੇਗੀ। ਇਸ ਫ਼ਿਲਮ ਨੇ ਬਾਕਸ ਆਫਿਸ ’ਤੇ ਕਮਾਈ ਦੇ ਅਣਗਿਣਤ ਰਿਕਾਰਡ ਬਣਾਏ ਹਨ। ਫ਼ਿਲਮ ਭਾਰਤ ’ਚ 500 ਕਰੋੜ ਰੁਪਏ ਕਮਾਉਣ ਵਾਲੀ ਪਹਿਲੀ ਹਿੰਦੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਹੁਣ ਤਕ ਭਾਰਤ ’ਚ 502.45 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਇਸ ’ਚ ਹਿੰਦੀ ਭਾਸ਼ਾ ਦੇ 484.85 ਕਰੋੜ ਰੁਪਏ ਤੇ ਤਾਮਿਲ ਤੇ ਤੇਲਗੂ ਭਾਸ਼ਾਵਾਂ ਦੇ 17.60 ਕਰੋੜ ਰੁਪਏ ਸ਼ਾਮਲ ਹਨ। ਦੱਸ ਦੇਈਏ ਕਿ 17 ਫਰਵਰੀ ਯਾਨੀ ਕੱਲ ਨੂੰ ਫ਼ਿਲਮ ਦੀ ਟੀਮ ਵਲੋਂ ‘ਪਠਾਨ ਡੇ’ ਮਨਾਇਆ ਜਾ ਰਿਹਾ ਹੈ। ਇਸ ਮੌਕੇ ਫ਼ਿਲਮ ਦੀ ਟਿਕਟ 110 ਰੁਪਏ ’ਚ ਮਿਲੇਗੀ।

Add a Comment

Your email address will not be published. Required fields are marked *