ਆਯੂਸ਼ਮਾਨ ਖੁਰਾਣਾ ਸਟਾਰਰ ‘ਡ੍ਰੀਮ ਗਰਲ 2’ ਦੀ ਡੇਟ ਰਿਲੀਜ਼

ਮੁੰਬਈ – ਆਯੂਸ਼ਮਾਨ ਖੁਰਾਣਾ ਦੀ ‘ਡ੍ਰੀਮ ਗਰਲ 2’ ਦੇ ਐਲਾਨ ਤੋਂ ਬਾਅਦ ਹੀ ਪ੍ਰਸ਼ੰਸਕ ਰਿਲੀਜ਼ ਡੇਟ ਦਾ ਇੰਤਜ਼ਾਰ ਕਰ ਰਹੇ ਸਨ। ਹੁਣ ਅਧਿਕਾਰਤ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ।

ਫ਼ਿਲਮ 7 ਜੁਲਾਈ ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਆਯੂਸ਼ਮਾਨ ਦੇ ਪ੍ਰਸ਼ੰਸਕਾਂ ’ਚ ਖ਼ੁਸ਼ੀ ਦੀ ਲਹਿਰ ਹੈ, ਜਿਨ੍ਹਾਂ ਨੇ ਕੈਲੰਡਰ ’ਚ ਆਪਣੀ ਤਾਰੀਖ਼ ਨੂੰ ਮਾਰਕ ਕਰ ਦਿੱਤਾ ਹੈ। ਰਿਲੀਜ਼ ਦਾ ਐਲਾਨ ਇਕ ਮਜ਼ੇਦਾਰ ਵੀਡੀਓ ਨਾਲ ਕੀਤਾ ਗਿਆ ਹੈ, ਜਿਸ ’ਚ ਆਯੂਸ਼ਮਾਨ ਨੂੰ ਪੂਜਾ ਨਾਮ ਦੀ ਲੜਕੀ ਦੇ ਰੂਪ ’ਚ ਇੰਡਸਟਰੀ ਦੇ ਸੁਪਰਸਟਾਰ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ।

ਤੁਹਾਨੂੰ ਦੱਸ ਦੇਈਏ ਕਿ ਬਾਲਾਜੀ ਟੈਲੀਫ਼ਿਲਮਜ਼ ਦੀ ‘ਡ੍ਰੀਮ ਗਰਲ 2’ 2019 ’ਚ ਰਿਲੀਜ਼ ਹੋਈ ਬੇਹੱਦ ਸਫਲ ਫ਼ਿਲਮ ‘ਡ੍ਰੀਮ ਗਰਲ’ ਦਾ ਸੀਕਵਲ ਹੈ। ਪਹਿਲੇ ਭਾਗ ਨੂੰ ਬਾਕਸ ਆਫਿਸ ’ਤੇ ਵੱਡੀ ਸਫਲਤਾ ਮਿਲੀ ਸੀ। ਫ਼ਿਲਮ ਨੂੰ ਦਰਸ਼ਕਾਂ ਵਲੋਂ ਇਸ ਦੀ ਵਿਲੱਖਣ ਕਹਾਣੀ ਤੇ ਆਯੂਸ਼ਮਾਨ ਦੇ ਪ੍ਰਦਰਸ਼ਨ ਲਈ ਬਹੁਤ ਪਸੰਦ ਕੀਤਾ ਗਿਆ ਸੀ।

Add a Comment

Your email address will not be published. Required fields are marked *