ਸਕਾਟਲੈਂਡ: ਲਗਭਗ 50 ਸਾਲ ਪਹਿਲਾਂ ਕੀਤੀਆਂ ਗਲਤੀਆਂ ਦੀ ਸਜ਼ਾ ਹੁਣ 72 ਸਾਲ ਦੀ ਉਮਰ ‘ਚ ਮਿਲੀ

ਗਲਾਸਗੋ – ਕਹਿੰਦੇ ਹਨ ਕਿ ਕਾਨੂੰਨ ਦਾ ਡੰਡਾ ਜਦੋਂ ਚੱਲਦਾ ਹੈ ਤਾਂ ਕਈ ਵਾਰ ਮਿਸਾਲੀ ਫੈਸਲੇ ਵੀ ਹੋ ਜਾਂਦੇ ਹਨ। ਐਬਰਡੀਨ ਦੇ  ਬੁਕਾਨ ਇਲਾਕੇ ਦੇ ਜੌਹਨ ਸਿਨਕਲੇਅਰ ਨੂੰ ਜਵਾਨੀ ਵੇਲੇ ਕੀਤੇ ਜਿਣਸੀ ਸ਼ੋਸ਼ਣ ਵਰਗੇ ਕਾਰਨਾਮਿਆਂ ਦੀ ਸਜ਼ਾ ਹੁਣ ਮਿਲੀ ਹੈ, ਜਦੋਂ ਉਹ 72 ਸਾਲ ਦਾ ਹੋ ਚੁੱਕਾ ਹੈ। ਜ਼ਿਕਰਯੋਗ ਹੈ ਜੌਹਨ ਸਿਨਕਲੇਅਰ ‘ਤੇ 1974 ਤੋਂ 1980 ਦੇ ਅਰਸੇ ਦੌਰਾਨ ਬੱਚਿਆਂ ਦੇ ਜਿਣਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ।

ਪੁਲਸ ਸਕਾਟਲੈਂਡ ਦੇ ਰਾਸ਼ਟਰੀ ਚਾਈਲਡ ਅਬਿਊਜ਼ ਇਨਵੈਸਟੀਗੇਸ਼ਨ ਯੂਨਿਟ ਦੇ ਦਖਲ ਨਾਲ ਜੌਹਨ ਨੂੰ 3 ਅਕਤੂਬਰ 2019 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਬਰਡੀਨ ਹਾਈ ਕੋਰਟ ‘ਚ ਹੋਈ ਸੁਣਵਾਈ ਦੌਰਾਨ ਜੌਹਨ ਸਿਨਕਲੇਅਰ ਨੂੰ 9 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਲਗਭਗ 50 ਸਾਲ ਬਾਅਦ ਕਾਨੂੰਨ ਦੀ ਪੰਜਾਲੀ ਹੇਠ ਆਇਆ ਜੌਹਨ ਸਿਨਕਲੇਅਰ ਅਗਲੇ 9 ਸਾਲ ਜੇਲ੍ਹ ਦਾ ਖਾਣਾ ਖਾਏਗਾ।

Add a Comment

Your email address will not be published. Required fields are marked *