ਪਾਕਿ ਹਾਈ ਕਮਿਸ਼ਨ ਨੇ 114 ਭਾਰਤੀ ਸ਼ਰਧਾਲੂਆਂ ਨੂੰ ਜਾਰੀ ਕੀਤਾ ਵੀਜ਼ਾ

ਨਵੀਂ ਦਿੱਲੀ : ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਦੇਸ਼ ਦੇ ਚਕਵਾਲ ਜ਼ਿਲ੍ਹੇ ਵਿੱਚ ਸ਼੍ਰੀ ਕਟਾਸ ਰਾਜ ਮੰਦਰ, ਜਿਸ ਨੂੰ ਕਿਲਾ ਕਟਾਸ ਵੀ ਕਿਹਾ ਜਾਂਦਾ ਹੈ, ਦੀ ਯਾਤਰਾ ਲਈ ਭਾਰਤੀ ਹਿੰਦੂ ਸ਼ਰਧਾਲੂਆਂ ਦੇ ਇੱਕ ਸਮੂਹ ਨੂੰ 114 ਵੀਜ਼ੇ ਜਾਰੀ ਕੀਤੇ ਹਨ। ਭਾਰਤ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਸਿੱਖ ਅਤੇ ਹਿੰਦੂ ਸ਼ਰਧਾਲੂਆਂ ਨੂੰ ਵੀਜ਼ਾ ਜਾਰੀ ਕਰਨਾ ਪਾਕਿਸਤਾਨ ਸਰਕਾਰ ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ਦੀ ਸਹੂਲਤ ਲਈ ਯਤਨਾਂ ਦੇ ਅਨੁਸਾਰ ਹੈ। ਇਸ ਵਿਚ ਕਿਹਾ ਗਿਆ ਕਿ ਹਿੰਦੂ ਸ਼ਰਧਾਲੂਆਂ ਦੀ ਸ਼੍ਰੀ ਕਟਾਸ ਰਾਜ ਮੰਦਰ ਦੀ ਯਾਤਰਾ 1974 ਦੇ ਧਾਰਮਿਕ ਅਸਥਾਨਾਂ ਦੀ ਯਾਤਰਾ ‘ਤੇ ਦੁਵੱਲੇ ਪ੍ਰੋਟੋਕੋਲ ਦੇ ਅਧੀਨ ਆਉਂਦੀ ਹੈ।

ਪ੍ਰੈਸ ਰਿਲੀਜ਼ ਵਿੱਚ ਪਾਕਿਸਤਾਨ ਦੇ ਚਾਰਜ ਡੀ’ ਅਫੇਅਰਜ਼ ਸਲਮਾਨ ਸ਼ਰੀਫ ਨੇ ਹਿੰਦੂ ਸ਼ਰਧਾਲੂਆਂ ਨੂੰ ਰੂਹਾਨੀ ਤੌਰ ‘ਤੇ ਲਾਭਦਾਇਕ ਤੀਰਥ ਯਾਤਰਾ ਦੀ ਕਾਮਨਾ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਧਾਰਮਿਕ ਸਥਾਨਾਂ ਨੂੰ ਸੁਰੱਖਿਅਤ ਰੱਖਣ ਅਤੇ ਸਾਰੇ ਧਰਮਾਂ ਦੇ ਸ਼ਰਧਾਲੂਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਚਨਬੱਧ ਹੈ। ਆਪਣੇ ਅਧਿਕਾਰਤ ਟਵਿੱਟਰ ਹੈਂਡਲ @PakinIndia  ‘ਤੇ ਵੀ ਉਹਨਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ 16-22 ਫਰਵਰੀ 2023 ਤੱਕ ਪੰਜਾਬ ਦੇ ਚਕਵਾਲ ਜ਼ਿਲੇ ਦੇ ਪ੍ਰਮੁੱਖ ਅਤੇ ਪਵਿੱਤਰ ਸ਼੍ਰੀ ਕਟਾਸ ਰਾਜ ਮੰਦਰ ਦੀ ਯਾਤਰਾ ਲਈ ਭਾਰਤੀ ਹਿੰਦੂ ਸ਼ਰਧਾਲੂਆਂ ਦੇ ਇੱਕ ਸਮੂਹ ਨੂੰ 114 ਵੀਜ਼ੇ ਜਾਰੀ ਕੀਤੇ ਗਏ ਹਨ।   ਇਸ ਵਿਚ ਅੱਗੇ ਕਿਹਾ ਗਿਆ ਕਿ “ਚਾਰਜ ਡੀ’ ਅਫੇਅਰਜ਼ ਸਲਮਾਨ ਸ਼ਰੀਫ ਨੇ ਇਸ ਮੌਕੇ ਹਿੰਦੂ ਸ਼ਰਧਾਲੂਆਂ ਦੀ ਅਧਿਆਤਮਿਕ ਤੌਰ ‘ਤੇ ਲਾਭਦਾਇਕ ਤੀਰਥ ਯਾਤਰਾ ਦੀ ਕਾਮਨਾ ਕੀਤੀ।” ਇਸ ਤੋਂ ਪਹਿਲਾਂ ਦਸੰਬਰ ਵਿੱਚ ਨਵੀਂ ਦਿੱਲੀ ਵਿੱਚ ਪਾਕਿਸਤਾਨ ਹਾਈ ਕਮਿਸ਼ਨ ਨੇ 20 ਤੋਂ 25 ਦਸੰਬਰ ਤੱਕ ਸ਼੍ਰੀ ਕਟਾਸ ਰਾਜ ਮੰਦਰ ਦੇ ਦਰਸ਼ਨਾਂ ਲਈ ਭਾਰਤੀ ਹਿੰਦੂ ਸ਼ਰਧਾਲੂਆਂ ਦੇ ਇੱਕ ਸਮੂਹ ਨੂੰ 96 ਵੀਜ਼ੇ ਜਾਰੀ ਕੀਤੇ ਸਨ।

Add a Comment

Your email address will not be published. Required fields are marked *