ਚੱਕਰਵਾਤ ਨਾਲ ਜੂਝ ਰਹੇ ਨਿਊਜ਼ੀਲੈਂਡ ‘ਚ ਆਇਆ 6.0 ਦੀ ਤੀਬਰਤਾ ਦਾ ਭੂਚਾਲ

ਵੈਲਿੰਗਟਨ : ਨਿਊਜ਼ੀਲੈਂਡ ਦੇ ਉੱਤਰੀ ਟਾਪੂ ‘ਤੇ ਸਥਾਨਕ ਸਮੇਂ ਮੁਤਾਬਕ ਬੁੱਧਵਾਰ ਨੂੰ 6.0 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ੀਲੈਂਡ ਦੇ ਭੂ-ਵਿਗਿਆਨ ਖੋਜ ਸੇਵਾ ਪ੍ਰਦਾਤਾ ਨੇ ਇਹ ਜਾਣਕਾਰੀ ਦਿੱਤੀ। GNS ਵਿਗਿਆਨ ਮੁਤਾਬਕ ਇਹ ਝਟਕੇ 19:38 ਸਥਾਨਕ ਸਮੇਂ (0638 GMT) ‘ਤੇ ਮਹਿਸੂਸ ਕੀਤੇ ਗਏ, ਜੋ ਦੇਸ਼ ਦੀ ਰਾਜਧਾਨੀ ਵੈਲਿੰਗਟਨ ਤੋਂ 55 ਕਿਲੋਮੀਟਰ ਉੱਤਰ ਵਿੱਚ, 57.4 ਕਿਲੋਮੀਟਰ ਦੀ ਡੂੰਘਾਈ ‘ਤੇ ਨਿਊਜ਼ੀਲੈਂਡ ਦੇ ਦੱਖਣ-ਪੱਛਮੀ ਉੱਤਰੀ ਟਾਪੂ ਦੇ ਇੱਕ ਕਸਬੇ ਪੈਰਾਪਾਰਾਮੂ ਤੋਂ 50 ਕਿਲੋਮੀਟਰ ਉੱਤਰ ਪੱਛਮ ਵਿੱਚ ਮਹਿਸੂਸ ਕੀਤੇ ਗਏ।  ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕੇ ਵੈਲਿੰਗਟਨ ਦੇ ਦੋਵੇਂ ਟਾਪੂਆਂ ‘ਚ ਮਹਿਸੂਸ ਕੀਤੇ ਗਏ। ਭੂਚਾਲ ਇੱਕ ਜ਼ੋਰਦਾਰ ਝਟਕੇ ਨਾਲ ਸ਼ੁਰੂ ਹੋਇਆ ਜਿਸ ਤੋਂ ਬਾਅਦ ਘੱਟੋ-ਘੱਟ 30 ਸਕਿੰਟਾਂ ਤੱਕ ਛੋਟੇ ਝਟਕੇ ਆਏ।

Add a Comment

Your email address will not be published. Required fields are marked *