ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਮੁੜ ਪਾਵੇਗੀ ਧਮਾਲਾਂ

ਜਲੰਧਰ : ਗਾਇਕ ਸੁਖਸ਼ਿੰਦਰ ਸ਼ਿੰਦਾ ਕਰੀਬ 3 ਦਹਾਕਿਆਂ ਤੋਂ ਇੰਡਸਟਰੀ ‘ਤੇ ਰਾਜ ਕਰ ਰਹੇ ਹਨ। ਆਪਣੇ ਗਾਇਕੀ ਦੇ ਕਰੀਅਰ ‘ਚ ਸ਼ਿੰਦਾ ਨੇ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਹੁਣ ਸੁਖਸ਼ਿੰਦਰ ਸ਼ਿੰਦਾ ਨੇ ਆਪਣੀ ‘ਈ. ਪੀ’ ‘ਮੁੰਡਾ ਟਰਬਨ ਵਾਲਾ’ ਦਾ ਐਲਾਨ ਕਰ ਦਿੱਤਾ ਹੈ। ਇਸ ‘ਚ ਸੁਖਸ਼ਿੰਦਰ ਸ਼ਿੰਦਾ ਤੇ ਬਲਵੀਰ ਬੋਪਾਰਾਏ ਦੀ ਜੋੜੀ ਫਿਰ ਤੋਂ ਧਮਾਲਾਂ ਪਾਉਂਦੀ ਨਜ਼ਰ ਆਵੇਗੀ। ਇਹ ਤਾਂ ਸਭ ਜਾਣਦੇ ਹਨ ਕਿ ਬਲਵੀਰ ਬੋਪਾਰਾਏ ਨੇ ਇੰਡਸਟਰੀ ਨੂੰ ਹਿੱਟ ਗੀਤ ਦਿੱਤੇ ਹਨ। ਬੋਪਾਰਾਏ ਦੇ ਲਿਖੇ ਗੀਤ ਗਾ ਕੇ ਕਈ ਗਾਇਕ ਸਟਾਰ ਬਣੇ।

ਦੱਸ ਦਈਏ ਕਿ ਹੁਣ ਸੁਖਸ਼ਿੰਦਰ ਸ਼ਿੰਦਾ ਤੇ ਬੋਪਾਰਾਏ ਦੀ ਜੋੜੀ ਮੁੜ ਤੋਂ ਇਕੱਠੀ ਨਜ਼ਰ ਆਉਣ ਵਾਲੀ ਹੈ। ਫੈਨਜ਼ ਦੋਵਾਂ ਦੀ ਜੋੜੀ ਨੂੰ ਫਿਰ ਤੋਂ ਇਕੱਠੇ ਦੇਖ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ। ਸ਼ਿੰਦਾ ਨੇ ਇਸ ਐਲਬਮ ਦਾ ਪੋਸਟਰ ਸ਼ੇਅਰ ਕੀਤਾ ਹੈ, ਜਿਸ ਦੀ ਕੈਪਸ਼ਨ ‘ਚ ਉਨ੍ਹਾਂ ਲਿਖਿਆ ਹੈ, ‘ਜਲਦ ਹੀ ਈਪੀ ‘ਮੁੰਡਾ ਟਰਬਨ ਵਾਲਾ’ ਲੈ ਕੇ ਆ ਰਹੇ ਹਾਂ। ਈਪੀ ‘ਚ 5 ਗੀਤ ਹੋਣਗੇ। ਪੁਰਾਣੀ ਸੰਗੀਤਕ ਸ਼ੈਲੀ ਨੂੰ ਨਵੇਂ ਅੰਦਾਜ਼ ‘ਚ ਪੇਸ਼ ਕਰਾਂਗੇ। ਈਪੀ ਦਾ ਟਾਈਟਲ ਟਰੈਕ ‘ਮੁੰਡਾ ਟਰਬਨ ਵਾਲਾ’ ਬਹੁਤ ਕਲਾਸਿਕ ਹੈ, ਜਿਸ ਨੂੰ ਪ੍ਰਸਿੱਧ ਗਾਇਕ ਤੇ ਗੀਤਕਾਰ ਬਲਵੀਰ ਬੋਪਾਰਾਏ ਨੇ ਲਿਖਿਆ ਹੈ।’

ਦੱਸਣਯੋਗ ਹੈ ਕਿ ਸੁਖਸ਼ਿੰਦਰ ਸ਼ਿੰਦਾ ਪਿਛਲੇ ਕਰੀਬ 33 ਸਾਲਾਂ ਤੋਂ ਪੰਜਾਬੀਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ। ਆਪਣੀ ਗਾਇਕੀ ਦੇ ਕਰੀਅਰ ‘ਚ ਸ਼ਿੰਦਾ ਨੇ ਇੰਡਸਟਰੀ ਨੂੰ ਅਨੇਕਾਂ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗਾਏ ਗੀਤ ਅੱਜ ਤੱਕ ਲੋਕਾਂ ਦੀ ਜ਼ੁਬਾਨ ‘ਤੇ ਹਨ। ਖ਼ਾਸ ਕਰਕੇ ਉਨ੍ਹਾਂ ਦੀ ਬੋਪਾਰਾਏ ਨਾਲ ਜੋੜੀ ਨੂੰ ਕਾਫ਼ੀ ਪਿਆਰ ਮਿਲਦਾ ਰਿਹਾ ਹੈ। ਹੁਣ ਫਿਰ ਤੋਂ ਇਹ ਜੋੜੀ ਤੁਹਾਡਾ ਮਨੋਰੰਜਨ ਕਰਨ ਜਾ ਰਹੀ ਹੈ। ਫੈਨਜ਼ ਬੇਸਵਰੀ ਨਾਲ ਸ਼ਿੰਦਾ ਦੀ ਈਪੀ ਰਿਲੀਜ਼ ਹੋਣ ਦੀ ਉਡੀਕ ਕਰ ਰਹੇ ਹਨ। 

Add a Comment

Your email address will not be published. Required fields are marked *