ਪ੍ਰਸਿੱਧ ਸੰਗੀਤਕਾਰ ਬਰਟ ਬਚਾਰਚ ਦਾ ਦਿਹਾਂਤ, 8 ਗਰੈਮੀ ਤੇ 3 ਆਸਕਰ ਜਿੱਤੇ

ਮੁੰਬਈ : ਆਸਕਰ ਅਤੇ ਗ੍ਰੈਮੀ ਅਵਾਰਡ ਜਿੱਤਣ ਵਾਲੇ ਮਸ਼ਹੂਰ ਸੰਗੀਤਕਾਰ ਬਰਟ ਬੇਚਾਰਚ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ 94 ਸਾਲ ਦੀ ਉਮਰ ‘ਚ ਆਖ਼ਰੀ ਸਾਹ ਲਿਆ। ਇਸ ਖ਼ਬਰ ਨਾਲ ਪੂਰੀ ਦੁਨੀਆ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਬਰਟ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਸ਼ਰਧਾਂਜਲੀ ਦੇ ਰਹੇ ਹਨ। ਬਰਟ ਬੈਚਾਰਚ ਨੇ ਆਪਣੇ ਸੰਗੀਤ ਨਾਲ ਵੱਡਾ ਮੁਕਾਮ ਹਾਸਲ ਕੀਤਾ ਸੀ।

ਦੱਸ ਦਈਏ ਕਿ ਸੰਗੀਤਕਾਰ ਬਰਟ ਬੇਚਾਰਚ ਨੇ ਆਪਣੇ ਕਰੀਅਰ ‘ਚ 8 ਗ੍ਰੈਮੀ ਅਤੇ 3 ਆਸਕਰ ਸਮੇਤ ਕਈ ਵੱਡੇ ਪੁਰਸਕਾਰ ਜਿੱਤੇ। ਬਰਟ ਦੇ ਸੰਗੀਤ ਨੂੰ ਪੂਰੀ ਦੁਨੀਆ ‘ਚ ਪਸੰਦ ਕੀਤਾ ਗਿਆ ਸੀ। ਬਰਟ ਨੂੰ ਪੌਪ ਗਾਇਕੀ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਅਨੁਸਾਰ, ਬਰਟ ਬਚਾਰਚ ਨੇ ਸਾਲ 1970 ਅਤੇ ਇੱਕ 1982 ‘ਚ ਦੋ ਅਕਾਦਮਿਕ ਪੁਰਸਕਾਰ ਜਿੱਤੇ ਸਨ। ਬਰਟ ਬੇਚਾਰਚ ਦੀਆਂ ਸਭ ਤੋਂ ਵਧੀਆ ਰਚਨਾਵਾਂ ‘ਚ ਸ਼ਾਮਲ ਹਨ, ਪ੍ਰੌਮਿਸੇਜ਼ ਪ੍ਰੌਮਿਸੇਜ਼ (Promises, Promises, ਬੈਸਟ ਦੈਟ ਯੂ ਕੈਨ ਡੂ (Best That You Can Do), ਮੈਜਿਕ ਮੋਮੈਂਟਸ (Magic Moments), ਐਨੀਓਨ ਹੂ ਹੈਡ ਏ ਹਾਰਟ (Anyone Who Had A Heart), ਐਲਫੀ  (Alfie), ਆਈ ਸੇ ਏ ਲਿਟਲ ਪ੍ਰੇਅਰ (I Say a Little Prayer), ਬੇਬੀ ਇਟਸ ਯੂ (Baby It’s You) ਅਤੇ ਦਿ ਬੁੱਕ ਆਫ ਲਵ (The Look of Love)।

ਦੱਸਣਯੋਗ ਹੈ ਕਿ ਸੰਗੀਤਕਾਰ ਬਰਟ ਬੇਚਾਰਚ ਦਾ ਜਨਮ ਕੰਸਾਸ ਸਿਟੀ, ਮਿਸੂਰੀ ‘ਚ ਹੋਇਆ ਸੀ ਪਰ ਜਲਦ ਹੀ ਉਹ ਨਿਊਯਾਰਕ ਸਿਟੀ ਚਲੇ ਗਏ। ਉਨ੍ਹਾਂ ਦੇ ਪਿਤਾ ਇੱਕ ਸਿੰਡੀਕੇਟਿਡ ਕਾਲਮਨਵੀਸ ਸਨ ਅਤੇ ਉਨ੍ਹਾਂ ਦੀ ਮਾਂ ਇੱਕ ਪਿਆਨੋ ਵਾਦਕ ਸੀ। ਮਾਂ ਨੇ ਬਰਟ ਨੂੰ ਸੰਗੀਤ ਦਾ ਅਧਿਐਨ ਕਰਨ ਲਈ ਉਤਸ਼ਾਹਿਤ ਕੀਤਾ। ਹਾਲਾਂਕਿ ਬਰਟ ਖੇਡਾਂ ‘ਚ ਸਭ ਤੋਂ ਵੱਧ ਦਿਲਚਸਪੀ ਰੱਖਦੇ ਸਨ। ਉਹ ਸਕੂਲ ਤੋਂ ਬਾਅਦ ਹਰ ਰੋਜ਼ ਪਿਆਨੋ ਦਾ ਅਭਿਆਸ ਕਰਦੇ ਸਨ। ਉਹ ਆਪਣੀ ਮਾਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸਨ। 

Add a Comment

Your email address will not be published. Required fields are marked *