ਧਾਰਮਿਕ ਸਥਾਨ ’ਤੇ ਜਾ ਰਹੇ ਪਰਿਵਾਰ ਦੀ ਭਾਖੜਾ ਨਹਿਰ ’ਚ ਡਿੱਗੀ ਕਾਰ

ਨੰਗਲ –ਬੀ. ਬੀ. ਐੱਮ. ਬੀ. ਹਾਈਡਲ ਨੰਗਲ ਭਾਖੜਾ ਨਹਿਰ ’ਚ ਐੱਮ. ਪੀ. ਕੋਠੀ ਕੋਲ ਇਕ ਆਈ-20 ਗੱਡੀ ਡਿੱਗਣ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਇਕ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਦੁਪਹਿਰ ਸਵਾ ਤਿੰਨ ਵਜੇ ਦੇ ਕਰੀਬ ਵਾਪਰਿਆ ਅਤੇ ਕੁਝ ਦੇਰ ਬਾਅਦ ਮੋਹਨ ਲਾਲ ਨੂੰ ਨਹਿਰ ’ਚੋਂ ਲੋਕਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ। ਨਹਿਰ ’ਚ ਡਿੱਗੀ ਗੱਡੀ 2 ਘੰਟੇ ਤੱਕ ਘਟਨਾ ਵਾਲੀ ਥਾਂ ਤੋਂ ਕੁਝ ਦੂਰ ਪਾਣੀ ’ਤੇ ਹੀ ਤੈਰਦੀ ਰਹੀ। ਇਲਾਕੇ ਦੇ ਗੋਤਾਖੋਰ ਕਮਲਪ੍ਰੀਤ ਸੈਣੀ ਦੀ ਟੀਮ ਨੇ ਗੱਡੀ ਸਣੇ ਮ੍ਰਿਤਕ ਦੇਹਾਂ ਨੂੰ ਨਹਿਰ ’ਚੋਂ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਮੌਕੇ ’ਤੇ ਮੌਜੂਦ ਪੁਲਸ ਅਧਿਕਾਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਜਿਸ ਵਿਅਕਤੀ ਨੂੰ ਲੋਕਾਂ ਦੀ ਮਦਦ ਨਾਲ ਪਹਿਲਾਂ ਹੀ ਸੁਰੱਖਿਅਤ ਬਾਹਰ ਕੱਢਿਆ ਗਿਆ ਸੀ, ਉਸ ਦਾ ਨਾਂ ਮੋਹਨ ਸਿੰਘ (65) ਅਤੇ ਉਹ ਜਵਾਹਰ ਮਾਰਕੀਟ ਦਾ ਰਹਿਣ ਵਾਲਾ ਹੈ। ਮੋਹਨ ਸਿੰਘ ਦੀ ਪਤਨੀ ਸਰੋਜ (58), ਉਸ ਦਾ ਜੀਜਾ ਅਕਸ਼ੇ ਕੁਮਾਰ (60) ਤੇ ਭੈਣ ਸੁਮਨ (55) ਵਾਸੀ ਸ਼ਿਵਾਲਿਕ ਐਵੇਨਿਊ ’ਚ ਮੱਥਾ ਟੇਕਣ ਲਈ ਘਰ ਤੋਂ ਕੁਝ ਦੂਰ ਹੀ ਨਹਿਰ ਕੰਢੇ ਗਊਸ਼ਾਲਾ ਨਾਲ ਬਣੇ ਧੂਣਾ ਮੰਦਰ ਵਿਖੇ ਗਏ ਸਨ। ਵਾਪਸ ਆਉਣ ਸਮੇਂ ਚਾਲਕ ਅਕਸ਼ੇ ਕੁਮਾਰ ਕੋਲੋਂ ਅਚਾਨਕ ਗੱਡੀ ਬੇਕਾਬੂ ਹੋ ਕੇ ਨਹਿਰ ’ਚ ਜਾ ਡਿੱਗੀ। ਗੋਤਾਖੋਰਾਂ ਦੀ ਮਦਦ ਨਾਲ ਮ੍ਰਿਤਕ ਦੇਹਾਂ ਨੂੰ ਗੱਡੀ ਸਣੇ ਬਾਹਰ ਕੱਢਿਆ ਜਾ ਚੁੱਕਾ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰਕ ਮੈਂਬਰਾਂ ਦੇ ਸਪੁਰਦ ਕਰ ਦਿੱਤੀਆਂ ਜਾਣਗੀਆਂ।

Add a Comment

Your email address will not be published. Required fields are marked *