ਕਾਂਗਰਸ ਨੇ ਮੰਨਿਆ ਕਿ ਉਸ ਦੇ ਸੰਸਦ ਮੈਂਬਰ ਨੇ ਨੇਮਾਂ ਦੀ ਉਲੰਘਣਾ ਕੀਤੀ: ਸਮ੍ਰਿਤੀ ਇਰਾਨੀ

ਨਵੀਂ ਦਿੱਲੀ, 10 ਫਰਵਰੀ-: ਕੇਂਦਰੀ ਮੰਤਰੀ ਤੇ ਸੀਨੀਅਰ ਭਾਜਪਾ ਆਗੂ ਸਮ੍ਰਿਤੀ ਇਰਾਨੀ ਨੇ ਅੱਜ ਰਾਜ ਸਭਾ ਵਿੱਚੋਂ ਕਾਂਗਰਸੀ ਸੰਸਦ ਮੈਂਬਰ ਰਜਨੀ ਅਸ਼ੋਕਰਾਓ ਪਾਟਿਲ ਨੂੰ ਮੁਅੱਤਲ ਕੀਤੇ ਜਾਣ ਬਾਰੇ ਕਿਹਾ ਕਿ ਕਾਨੂੰਨ ਪੁਰਸ਼ਾਂ ਤੇ ਮਹਿਲਾਵਾਂ ਲਈ ਇਕੋ ਵਰਗਾ ਹੈ ਅਤੇ ਕਾਂਗਰਸ ਨੇ ਮੰਨਿਆ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਨੇ ਨੇਮਾਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਾਨੂੰਨ ਤੋੜਿਆ ਗਿਆ, ਨਿਯਮ ਦੀ ਉਲੰਘਣਾ ਕੀਤੀ ਗਈ ਅਤੇ ਸਦਨ ਵਿੱਚ ਕਾਂਗਰਸ ਵੱਲੋਂ ਇਹ ਗੱਲ ਕਬੂਲ ਕੀਤੀ ਗਈ ਹੈ।

Add a Comment

Your email address will not be published. Required fields are marked *