ਬੰਦ ਮਕਾਨ ’ਚੋਂ ਮਿਲਿਆ ਮਨੁੱਖੀ ਪਿੰਜਰ, ਇਲਾਕੇ ‘ਚ ਫੈਲੀ ਸਨਸਨੀ

ਬਟਾਲਾ – ਕਾਦੀਆਂ ਸ਼ਹਿਰ ਦੇ ਮੁਹੱਲਾ ਕ੍ਰਿਸ਼ਨਾ ਨਗਰ ਤੋਂ ਬੰਦ ਮਕਾਨ ਵਿਚ ਇਕ ਵਿਅਕਤੀ ਦਾ ਪਿੰਜਰ ਮਿਲਣ ਕਾਰਨ ਇਲਾਕੇ ’ਚ ਸਨਸਨੀ ਫੈਲ ਗਈ। ਇਸ ਸਬੰਧੀ ਗੁਰਮੁੱਖ ਸਿੰਘ ਉਰਫ ਗੋਰਾ ਪੁੱਤਰ ਮੱਖਣ ਸਿੰਘ ਵਾਸੀ ਕ੍ਰਿਸ਼ਨਾ ਨਗਰ ਕਾਦੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਹ ਕਾਦੀਆਂ ਦੇ ਮੁਹੱਲਾ ਪ੍ਰਤਾਪ ਨਗਰ ਵਿਖੇ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਹੈ ਅਤੇ ਉਸ ਦੇ ਪਿਤਾ ਮੱਖਣ ਸਿੰਘ ਨੇ ਕਰੀਬ 30 ਸਾਲ ਪਹਿਲਾਂ ਮਕਾਨ ਮੁਹੱਲਾ ਕ੍ਰਿਸ਼ਨਾ ਨਗਰ ਵਿਖੇ ਖਰੀਦਿਆ ਸੀ।

ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਹਿੰਦਰ ਸਿੰਘ, ਜੋ ਕਿ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਸ ਦੀ ਆਂਢ-ਗੁਆਂਢ ’ਚ ਕਿਸੇ ਨਾਲ ਕੋਈ ਬੋਲ ਚਾਲ ਨਹੀਂ ਸੀ। ਅੱਜ ਉਸ ਨੂੰ ਪਤਾ ਲੱਗਾ ਕਿ ਮਹਿੰਦਰ ਸਿੰਘ ਦਾ ਪਿੰਜਰ ਮੁਹੱਲਾ ਕ੍ਰਿਸ਼ਨਾ ਨਗਰ ਵਾਲੇ ਮਕਾਨ ਦੇ ਇਕ ਕਮਰੇ ਵਿਚ ਪਿਆ ਹੋਇਆ ਹੈ। ਉਸ ਨੇ ਦੱਸਿਆ ਕੰਕਾਲ ਦੇਖਣ ਤੋਂ ਲੱਗਦਾ ਹੈ ਕਿ ਉਸ ਦੇ ਭਰਾ ਦੀ ਕਰੀਬ 2 ਸਾਲ ਪਹਿਲਾਂ ਮੌਤ ਬੀਮਾਰੀ ਕਾਰਨ ਹੋਈ ਹੋਵੇਗੀ। ਪਰ ਫਿਰ ਵੀ ਮੈਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਮੇਰੇ ਭਰਾ ਦੀ ਮੌਤ ਕਿਸ ਤਰ੍ਹਾਂ ਹੋਈ ਹੈ।

Add a Comment

Your email address will not be published. Required fields are marked *