ਮਾਮਲਾ ਸਿੱਖ ਐਸੋਸੀਏਸ਼ਨ ਬਾਲਟੀਮੋਰ ਅਮਰੀਕਾ ਗੁਰੂਘਰ ਦਾ

ਵਾਸ਼ਿੰਗਟਨ ਡੀ.ਸੀ – ਕੁਝ ਦਿਨ ਪਹਿਲਾਂ ਗੁਰਦੁਆਰਾ ਸਾਹਿਬ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ‘ਤੇ ਕੁਝ ਲੋਕਾਂ ਨੇ ਕਬਜ਼ਾ ਕਰਨ ਦੀ ਨੀਅਤ ਨਾਲ ਗੁਰੂਘਰ ਦੇ ਸੰਵਿਧਾਨ ਨੂੰ ਦਰਕਿਨਾਰ ਕਰਦੇ ਹੋਏ ਇਕ ਕਮੇਟੀ ਬਣਾ ਲਈ ਸੀ, ਜਿਸ ਨੂੰ ਸੰਗਤ ਵਲੋਂ ਅਖੌਤੀ ਕਮੇਟੀ ਦਾ ਨਾਮ ਦਿੰਦਿਆਂ ਹੋਇਆ ਕਰੜਾ ਵਿਰੋਧ ਕੀਤਾ ਗਿਆ। ਇਸ ਅਖੌਤੀ ਕਮੇਟੀ ਖ਼ਿਲਾਫ਼ ਸੰਗਤ ਦੀ ਚੁਣੀ ਹੋਈ ਮੌਜੂਦਾ ਪ੍ਰਬੰਧਕ ਕਮੇਟੀ ਵਲੋਂ ਪ੍ਰਧਾਨ ਜਰਨੈਲ ਸਿੰਘ ਦੀ ਅਗਵਾਈ ਹੇਠਅਦਾਲਤ ਵਿਚ ਇਕ ਕੇਸ ਦਾਇਰ ਕੀਤਾ ਗਿਆ, ਜਿਸ ‘ਤੇ ਫ਼ੈਸਲਾ ਦਿੰਦੇ ਹੋਏ ਬਾਲਟੀਮੋਰ ਕਾਉਂਟੀ ਸਰਕਟ ਕੋਰਟ ਦੇ ਮਾਣਯੋਗ ਜੱਜ ਨੈਂਨਸੀ ਐੱਮ ਪੁਰਪੁਰਾ ਨੇ ਅਖੌਤੀ ਕਮੇਟੀ ‘ਤੇ ਸਟੇਅ ਲਗਾਉਂਦਿਆਂ ਹੁਕਮ ਦਿੱਤਾ ਕਿ ਉਹ ਗੁਰੂਘਰ ਦੇ ਪ੍ਰਬੰਧ ਵਿਚ ਅਗਲੀ ਤਾਰੀਖ਼ ਤੱਕ ਕਿਸੇ ਵੀ ਤਰ੍ਹਾਂ ਦਾ ਦਖਲ ਨਹੀਂ ਦੇਸਕਦੇ। 

ਮਾਣਯੋਗ ਅਦਾਲਤ ਨੇ ਮੁੱਦਈ ਪ੍ਰਧਾਨ ਜਰਨੈਲ ਸਿੰਘ ਨੂੰ ਗੁਰਦੁਆਰਾ ਸਾਹਿਬ ਦੇ ਬੈਂਕ ਖਾਤੇ ਨੂੰ ਚਲਾਉਣ ਦੇ ਅਧਿਕਾਰ ਦਿੱਤੇ ਹਨ। ਅਦਾਲਤ ਵਲੋਂ ਅਗਲੀ ਤਾਰੀਖ਼ ‘ਤੇ ਬਹਿਸ ਹੋਵੇਗੀ। ਅਦਾਲਤ ਨੇ ਆਪਣੇ ਹੁਕਮਾਂ ਵਿਚ ਬਹੁਤ ਹੀ ਸਪੱਸ਼ਟਤਾ ਨਾਲ ਇਹ ਵੀ ਲਿਖਿਆ ਹੈ ਕਿ ਅਖੌਤੀ ਕਮੇਟੀ ਦੇ ਨੁਮਾਇੰਦੇ ਆਪਣੇ ਆਪ ਨੂੰ ਸੰਗਤਾਂ ਵਿਚ ਅਤੇ ਕਿਸੇ ਵੀ ਮੀਡੀਆ ਪਲੇਟਫਾਰਮ ‘ਤੇ ਗੁਰੂਘਰ ਦੇ ਅਹੁਦੇਦਾਰ ਵਜੋਂ ਨਹੀਂ ਪ੍ਰਚਾਰ ਸਕਦੇ। ਇਸ ਕਮੇਟੀ ਦੇ ਆਗੂ ਜੋ ਝੂਠ ਦੀ ਆੜ ਵਿਚ ਪਿਛਲੇ ਕੁਝ ਹਫਤਿਆਂ ਤੋਂ ਆਪਣੀ ਧੱਕੇਸ਼ਾਹੀ ਦਾ ਹੰਕਾਰ ਕਰਦੇ ਫਿਰਦੇ ਸਨ, ਅੱਜ ਉਨ੍ਹਾਂ ਨੂੰ ਮੂੰਹ ਲੁਕਾਉਣ ਲਈ ਜਗ੍ਹਾ ਨਹੀਂ ਲੱਭ ਰਹੀ ਤੇ ਸੰਗਤ ਉਨ੍ਹਾਂ ਨੂੰ ਥਾਂ-ਥਾਂ ਸਵਾਲ ਪੁੱਛ ਕੇ ਜ਼ਲੀਲ ਕਰ ਰਹੀ ਹੈ। ਉੱਧਰ ਅਦਾਲਤ ਦੇ ਇਸ ਫ਼ੈਸਲੇ ਨਾਲ ਸੰਗਤਾਂ ਵਿਚ ਖੁਸ਼ੀ ਦੀ ਲਹਿਰ ਹੈ ਕਿ ਸੁਰਿੰਦਰ ਸਿੰਘ ਉਰਫ ਡਾ. ਸੁਰਿੰਦਰ ਕੋਈ ਵੀ ਦਖਲ ਨਹੀਂ ਦੇ ਸਕਦੇ। 

Add a Comment

Your email address will not be published. Required fields are marked *