ਅਡਾਨੀ ਗਰੁੱਪ ‘ਤੇ ਪਰਤ ਰਿਹਾ ਨਿਵੇਸ਼ਕਾਂ ਦਾ ਭਰੋਸਾ, ਸ਼ੇਅਰਾਂ ‘ਚ ਆਈ ਭਾਰੀ ਤੇਜ਼ੀ

ਮੁੰਬਈ – ਅਡਾਨੀ ਗਰੁੱਪ ਦੇ ਕਈ ਸ਼ੇਅਰਾਂ ‘ਚ ਅੱਜ ਮੰਗਲਵਾਰ ਨੂੰ ਉਛਾਲ ਦੇਖਣ ਨੂੰ ਮਿਲਿਆ। ਅਡਾਨੀ ਟਰਾਂਸਮਿਸ਼ਨ, ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਵਿਲਮਾਰ, ਅਡਾਨੀ ਗ੍ਰੀਨ ਅਤੇ ਅਡਾਨੀ ਪੋਰਟਸ ‘ਚ ਚੰਗੀ ਖਰੀਦਦਾਰੀ ਹੋ ਰਹੀ ਹੈ। ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ ਅੱਜ ਮੰਗਲਵਾਰ ਦੇ ਸ਼ੁਰੂਆਤੀ ਕਾਰੋਬਾਰ ਵਿੱਚ 20% ਤੱਕ ਚੜ੍ਹ ਗਏ। ਕੰਪਨੀ ਦੇ ਸ਼ੇਅਰ 1886.85 ਰੁਪਏ ‘ਤੇ ਕਾਰੋਬਾਰ ਕਰ ਰਹੇ ਹਨ। ਇਸ ਦੇ ਨਾਲ ਹੀ ਖਬਰ ਲਿਖੇ ਜਾਣ ਤੱਕ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ‘ਚ 5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਸੀ। ਕੰਪਨੀ ਦੇ ਸ਼ੇਅਰ 1,317.60 ਰੁਪਏ ‘ਤੇ ਕਾਰੋਬਾਰ ਕਰ ਰਹੇ ਸਨ।

ਦੱਸ ਦੇਈਏ ਕਿ ਅਡਾਨੀ ਟਰਾਂਸਮਿਸ਼ਨ ਦੇ ਸ਼ੇਅਰਾਂ ਵਿੱਚ ਵਾਧੇ ਦੇ ਪਿੱਛੇ ਸ਼ਾਨਦਾਰ ਤਿਮਾਹੀ ਨਤੀਜੇ ਹਨ। ਇਸ ਦੇ ਨਾਲ ਹੀ ਅਡਾਨੀ ਪੋਰਟਸ ਦੇ ਸ਼ੇਅਰ ਅੱਜ 3.38 ਫੀਸਦੀ ਵਧੇ ਹਨ। ਇਸ ਤੋਂ ਇਲਾਵਾ ਅਡਾਨੀ ਵਿਲਮਰ ਦੇ ਸ਼ੇਅਰ ਅੱਜ 5 ਫੀਸਦੀ ਦੇ ਉਪਰਲੇ ਸਰਕਟ ‘ਤੇ ਪਹੁੰਚ ਗਏ ਹਨ। ਅਡਾਨੀ ਗ੍ਰੀਨ ਦੇ ਸ਼ੇਅਰ ਵੀ 1% ਤੋਂ ਵੱਧ ਹਨ। ਦੱਸ ਦੇਈਏ ਕਿ ਅੱਜ ਅਡਾਨੀ ਗ੍ਰੀਨ, ਅਡਾਨੀ ਪੋਰਟ ਅਤੇ ਅੰਬੂਜਾ ਸੀਮੈਂਟ ਦੇ ਤਿਮਾਹੀ ਨਤੀਜੇ ਆਉਣ ਵਾਲੇ ਹਨ।

ਅਡਾਨੀ ਗਰੁੱਪ ਦੀ ਕੰਪਨੀ ਅਡਾਨੀ ਟਰਾਂਸਮਿਸ਼ਨ ਨੇ ਸੋਮਵਾਰ ਨੂੰ ਦਸੰਬਰ ਤਿਮਾਹੀ (Q3FY23) ਦੇ ਨਤੀਜੇ ਜਾਰੀ ਕੀਤੇ। ਕੰਪਨੀ ਨੇ ਤਿਮਾਹੀ FY23 (ਅਕਤੂਬਰ ਤੋਂ ਦਸੰਬਰ) ਵਿੱਚ 474.7 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਇਹ ਇੱਕ ਸਾਲ ਪਹਿਲਾਂ 267 ਕਰੋੜ ਰੁਪਏ ਦੇ ਮੁਕਾਬਲੇ 77.8% ਵੱਧ ਹੈ। ਇਸ ਦੇ ਨਾਲ ਹੀ ਕੰਪਨੀ ਦਾ ਮਾਲੀਆ 22% ਵਧਿਆ ਹੈ ਅਤੇ ਮਾਰਜਿਨ 41.6% ਵਧਿਆ ਹੈ।

ਅਡਾਨੀ ਦੇ ਇਹ ਸਟਾਕ ਲੋਅਰ ਸਰਕਟ ‘ਚ ਹਨ

ਅਡਾਨੀ ਟੋਟਲ ਗੈਸ, ਅਡਾਨੀ ਪਾਵਰ ਦੇ ਸ਼ੇਅਰ ਅੱਜ 5% ਦੇ ਹੇਠਲੇ ਸਰਕਟ ਵਿੱਚ ਹਨ। NDTV ਦੇ ਸ਼ੇਅਰ 5% ਦੇ ਉਪਰਲੇ ਸਰਕਟ ‘ਤੇ ਪਹੁੰਚ ਗਏ ਹਨ। ਅੰਬੂਜਾ ਸੀਮੈਂਟ ਦੇ ਸ਼ੇਅਰ ਵੀ ਮਾਮੂਲੀ ਚੜ੍ਹੇ ਹਨ। ਇਸ ਤੋਂ ਇਲਾਵਾ ਏਸੀਸੀ ਦੇ ਸ਼ੇਅਰ ਵੀ 1% ਤੱਕ ਚੜ੍ਹੇ ਹਨ।

Add a Comment

Your email address will not be published. Required fields are marked *