ਪਾਕਿਸਤਾਨ ਨੇ ਭੂਚਾਲ ਪ੍ਰਭਾਵਿਤ ਤੁਰਕੀ ਨੂੰ ਭੇਜੀ ਮਦਦ, PM ਸ਼ਹਿਬਾਜ਼ ਭਲਕੇ ਕਰਨਗੇ ਦੌਰਾ

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਭੂਚਾਲ ਪ੍ਰਭਾਵਿਤ ਦੇਸ਼ ਨੂੰ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਬੁੱਧਵਾਰ ਨੂੰ ਤੁਰਕੀ ਦੀ ਯਾਤਰਾ ਕਰਨਗੇ, ਜਿੱਥੇ ਸੀਰੀਆ ਦੀ ਸਰਹੱਦ ਨੇੜੇ 7.8 ਤੀਬਰਤਾ ਦੇ ਭੂਚਾਲ ਕਾਰਨ ਦੋਵਾਂ ਦੇਸ਼ਾਂ ਦੇ 5,000 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਸੀਰੀਆ ਨੂੰ ਹਰ ਸੰਭਵ ਮਦਦ ਭੇਜੀ।

ਮੰਗਲਵਾਰ ਨੂੰ ਇੱਕ ਟਵੀਟ ਵਿੱਚ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਨੇ ਕਿਹਾ ਕਿ ਪ੍ਰਧਾਨ ਮੰਤਰੀ ਬੁੱਧਵਾਰ ਸਵੇਰੇ ਅੰਕਾਰਾ ਲਈ ਰਵਾਨਾ ਹੋਣਗੇ। ਆਪਣੇ ਟਵੀਟ ਵਿਚ ਉਸ ਨੇ ਕਿਹਾ ਕਿ “ਉਹ ਭੂਚਾਲ ਦੀ ਤਬਾਹੀ, ਜਾਨੀ ਨੁਕਸਾਨ ਅਤੇ ਤੁਰਕੀ ਦੇ ਲੋਕਾਂ ਲਈ ਰਾਸ਼ਟਰਪਤੀ ਰੇਸੇਪ ਤਇਯਪ ਏਰਦੋਗਨ ਨਾਲ ਆਪਣੀ ਹਮਦਰਦੀ ਪ੍ਰਗਟ ਕਰਨਗੇ। ਪ੍ਰਧਾਨ ਮੰਤਰੀ ਦੇ ਤੁਰਕੀ ਦੌਰੇ ਕਾਰਨ ਵੀਰਵਾਰ ਨੂੰ ਬੁਲਾਈ ਗਈ ਏਪੀਸੀ ਨੂੰ ਮੁਲਤਵੀ ਕੀਤਾ ਜਾ ਰਿਹਾ ਹੈ, ਸਹਿਯੋਗੀਆਂ ਨਾਲ ਸਲਾਹ ਕਰਕੇ ਨਵੀਂ ਤਾਰੀਖ਼ ਦਾ ਐਲਾਨ ਕੀਤਾ ਜਾਵੇਗਾ”।

ਟਵਿੱਟਰ ‘ਤੇ ਵੀ ਪ੍ਰਧਾਨ ਮੰਤਰੀ ਸ਼ਰੀਫ ਨੇ ਕਿਹਾ ਕਿ ਤੁਰਕੀ ਅਤੇ ਸੀਰੀਆ ‘ਚ ਤਬਾਹੀ ‘ਦਿਮਾਗ ਸੁੰਨ’ ਕਰ ਦੇਣ ਵਾਲੀ ਹੈ। ਉਹਨਾਂ ਨੇ ਕਿਹਾ ਕਿ “ਤੁਰਕੀ ਅਤੇ ਸੀਰੀਆ ਵਿੱਚ ਆਏ ਵਿਨਾਸ਼ਕਾਰੀ ਭੁਚਾਲ ਦੇ 24 ਘੰਟੇ ਬਾਅਦ ਮੌਤ ਅਤੇ ਤਬਾਹੀ ਦੇ ਦ੍ਰਿਸ਼ ਮਨ ਨੂੰ ਸੁੰਨ ਕਰ ਦਿੰਦੇ ਹਨ। ਉੱਧਰ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ਆਈਐਸਪੀਆਰ) ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੌਰਾਨ ਪਾਕਿਸਤਾਨ ਦੀ ਫੌਜ ਨੇ ਭੂਚਾਲ ਪੀੜਤਾਂ ਲਈ ਬਚਾਅ ਮਾਹਰ, ਸੁੰਘਣ ਵਾਲੇ ਕੁੱਤੇ ਅਤੇ ਖੋਜ ਉਪਕਰਣਾਂ ਸਮੇਤ ਇੱਕ ਸ਼ਹਿਰੀ ਖੋਜ ਅਤੇ ਬਚਾਅ ਟੀਮ ਸਮੇਤ ਦੋ ਟੁਕੜੀਆਂ ਭੇਜੀਆਂ। ਇਸ ਤੋਂ ਇਲਾਵਾ ਹੋਰ ਸੰਭਵ ਸਹਾਇਤਾ ਭੇਜੀ ਗਈ। ਬਿਆਨ ਵਿਚ ਦੱਸਿਆ ਗਿਆ ਕਿ ਰਾਹਤ ਅਤੇ ਬਚਾਅ ਕਾਰਜਾਂ ਦੇ ਮੁਕੰਮਲ ਹੋਣ ਤੱਕ ਦਲ ਤੁਰਕੀ ਵਿਚ ਹੀ ਰਹਿਣਗੇ।

Add a Comment

Your email address will not be published. Required fields are marked *