ਤੇਜ਼ੀ ਨਾਲ ਹਿੰਦੀ ਭਾਸ਼ਾ ’ਚ 400 ਕਰੋੜ ਕਮਾਉਣ ਵਾਲੀ ਫ਼ਿਲਮ ਬਣੀ ‘ਪਠਾਨ’

ਮੁੰਬਈ – ਸ਼ਾਹਰੁਖ ਖ਼ਾਨ ਦੀ ‘ਪਠਾਨ’ ਫ਼ਿਲਮ ਦੀ ਕਮਾਈ ਦਾ ਤੂਫ਼ਾਨ ਇਸ ਦੀ ਰਿਲੀਜ਼ ਦੇ ਦੂਜੇ ਹਫ਼ਤੇ ਵੀ ਜਾਰੀ ਹੈ। ‘ਪਠਾਨ’ ਭਾਰਤ ਅੰਦਰ ਤੇਜ਼ੀ ਨਾਲ ਹਿੰਦੀ ਭਾਸ਼ਾ ’ਚ 400 ਕਰੋੜ ਕਮਾਉਣ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ। ਫ਼ਿਲਮ ਨੇ ਭਾਰਤ ਅੰਦਰ ਹਿੰਦੀ ਭਾਸ਼ਾ ’ਚ ਹੁਣ ਤਕ 387 ਕਰੋੜ ਰੁਪਏ ਕਮਾ ਲਏ ਹਨ, ਜਦਕਿ ਤਾਮਿਲ ਤੇ ਤੇਲਗੂ ਭਾਸ਼ਾ ’ਚ ਫ਼ਿਲਮ ਨੇ ਭਾਰਤ ਅੰਦਰ 14.40 ਕਰੋੜ ਰੁਪਏ ਕਮਾਏ ਹਨ। ਭਾਰਤ ’ਚ ਫ਼ਿਲਮ ਦੀ ਕੁਲ ਕਮਾਈ 401.40 ਕਰੋੜ ਰੁਪਏ ਹੋ ਗਈ ਹੈ।

ਦੱਸ ਦੇਈਏ ਕਿ ਅੱਜ ਯਾਨੀ ਐਤਵਾਰ ਦੀ ਕਮਾਈ ਨੂੰ ਮਿਲਾ ਕੇ ‘ਪਠਾਨ’ ਭਾਰਤ ਅੰਦਰ ਸਿਰਫ ਹਿੰਦੀ ਭਾਸ਼ਾ ’ਚ 400 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਇਹ ਅੰਕੜਾ ‘ਪਠਾਨ’ ਸਿਰਫ 12 ਦਿਨਾਂ ਅੰਦਰ ਪਾਰ ਕਰਨ ਵਾਲੀ ਪਹਿਲੀ ਫ਼ਿਲਮ ਬਣ ਗਈ ਹੈ। ਇਸ ਤੋਂ ਪਹਿਲਾਂ ‘ਬਾਹੂਬਲੀ 2’ ਨੇ ਹਿੰਦੀ ਭਾਸ਼ਾ ’ਚ 400 ਕਰੋੜ ਰੁਪਏ ਦਾ ਅੰਕੜਾ 15 ਦਿਨਾਂ ਅੰਦਰ ਤੇ ‘ਕੇ. ਜੀ. ਐੱਫ. 2’ ਨੇ 23 ਦਿਨਾਂ ਅੰਦਰ ਪਾਰ ਕੀਤਾ ਸੀ।

Add a Comment

Your email address will not be published. Required fields are marked *