ਮੀਕਾ ਸਿੰਘ ਨੇ ਇਕ ਦਿਨ ਪਹਿਲਾਂ ਹੀ ਦੇ ਦਿੱਤੀਆਂ ਸਿਧਾਰਥ ਤੇ ਕਿਆਰਾ ਨੂੰ ਵਿਆਹ ਦੀਆਂ ਵਧਾਈਆਂ

ਚੰਡੀਗੜ੍ਹ – ਕੱਲ ਯਾਨੀ 6 ਫਰਵਰੀ ਨੂੰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ। ਦੋਵਾਂ ਨੂੰ ਕੁਝ ਘੰਟੇ ਪਹਿਲਾਂ ਹੀ ਜੈਸਲਮੇਰ ਵਿਖੇ ਦੇਖਿਆ ਗਿਆ ਹੈ। ਹਾਲਾਂਕਿ ਦੋਵਾਂ ਨੇ ਮੀਡੀਆ ਨੂੰ ਵਿਆਹ ਬਾਰੇ ਕੁਝ ਵੀ ਨਹੀਂ ਦੱਸਿਆ ਪਰ ਇਹ ਗੱਲ ਸਾਰੇ ਪਾਸੇ ਅੱਗ ਵਾਂਗ ਫੈਲ ਗਈ ਹੈ ਕਿ 6 ਫਰਵਰੀ ਨੂੰ ਦੋਵਾਂ ਦਾ ਵਿਆਹ ਹੈ। ਉਥੇ ਵਿਆਹ ਨੂੰ ਲੈ ਕੇ ਕੋਈ ਵੀ ਸੈਲੇਬ੍ਰਿਟੀ ਕੁਝ ਵੀ ਦੱਸਣ ਤੋਂ ਕਤਰਾ ਰਿਹਾ ਹੈ। ਇਸ ਦੇ ਉਲਟ ਮੀਕਾ ਸਿੰਘ ਨੇ ਸ਼ਰੇਆਮ ਦੋਵਾਂ ਨੂੰ ਵਿਆਹ ਦੀਆਂ ਵਧਾਈਆਂ ਦੇ ਦਿੱਤੀਆਂ ਹਨ। ਮੀਕਾ ਸਿੰਘ ਨੇ ਦੋਵਾਂ ਦੀ ਇਕ ਵੀਡੀਓ ਟਵਿਟਰ ’ਤੇ ਸਾਂਝੀ ਕੀਤੀ ਹੈ।

ਇਸ ਵੀਡੀਓ ਨਾਲ ਮੀਕਾ ਸਿੰਘ ਨੇ ਲਿਖਿਆ, ‘‘ਭਰਾ ਸਿਧਾਰਥ ਮਲਹੋਤਰਾ ਤੇ ਖ਼ੂਬਸੂਰਤ ਕਿਆਰਾ ਅਡਵਾਨੀ ਨੂੰ ਵਿਆਹ ਦੀਆਂ ਮੁਬਾਰਕਾਂ। ਸੋਹਣਾ ਮੁੰਡਾ ਤੇ ਉੱਤੋਂ ਦੀ ਸੋਹਣੀ ਕੁੜੀ।’’ ਦੱਸ ਦੇਈਏ ਕਿ ਸਿਧਾਰਥ ਤੇ ਕਿਆਰਾ ਦਾ ਵਿਆਹ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ ’ਚ ਹੋਵੇਗਾ। ਮਹਿਮਾਨਾਂ ਦੀ ਸੂਚੀ ’ਚ ਅਮਿਤਾਭ ਬੱਚਨ, ਵਿੱਕੀ ਕੌਸ਼ਲ, ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਦੇ ਨਾਂ ਚਰਚਾ ’ਚ ਹਨ।

Add a Comment

Your email address will not be published. Required fields are marked *