ਮੰਤਰੀ ਕੁਲਦੀਪ ਧਾਲੀਵਾਲ ਦੀ ਕੇਂਦਰ ਸਰਕਾਰ ਨੂੰ ਦੋ ਟੁੱਕ, “ਧਰਮ ’ਚ ਦਖ਼ਲ ਨਾ ਦੇਵੇ ਕੇਂਦਰ”

ਅਜਨਾਲਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨ ਦੀ ਲੜੀ ਤਹਿਤ ਸੂਬੇ ਦੀਆਂ ਅਨਾਜ ਮੰਡੀਆਂ ਦੇ ਕਾਇਆ-ਕਲਪ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਵਿਧਾਨ ਸਭਾ ਹਲਕਾ ਅਜਨਾਲਾ ਅਧੀਨ ਆਉਂਦੀਆਂ ਸੁਧਾਰ, ਅਵਾਣ, ਗੱਗੋਮਾਹਲ, ਚਮਿਆਰੀ ਆਦਿ ਮੰਡੀਆਂ ’ਚ 3.36 ਲੱਖ ਦੀ ਕੀਮਤ ਨਾਲ ਬਣਨ ਵਾਲੇ ਸ਼ੈੱਡਾਂ ਦਾ ਉਦਘਾਟਨ ਕਰਨ ਮੌਕੇ ਕੀਤਾ।

ਧਾਲੀਵਾਲ ਨੇ ਕਿਹਾ ਕਿ ਸਾਰੀਆਂ ਮੰਡੀਆਂ ਦੇ ਨਵੀਨੀਕਰਨ ਲਈ ਉਕਤ ਹਰ ਮੰਡੀ ਨੂੰ 84 ਲੱਖ ਰੁਪਏ ਸੈੱਡ ਵਾਸਤੇ ਦਿੱਤੇ ਗਏ ਹਨ, ਤਾਂ ਜੋ ਜਦੋਂ ਬਾਰਿਸ਼ ਸਮੇਂ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਖ਼ਰਾਬ ਨਾ ਹੋਵੇ। ਉਨ੍ਹਾਂ ਇਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਰਦਾਰ ਦੀ ਦਸਤਾਰ ’ਤੇ ਲੋਹਟੋਪ ਪਾਉਣਾ ਗਲਤ ਹੈ, ਜੇਕਰ ਸੁਰੱਖਿਆ ਵਾਸਤੇ ਦਸਤਾਰ ਉਪਰ ਕੁਝ ਪਾਉਣ ਦੀ ਜ਼ਰੂਰਤ ਹੈ ਤਾਂ ਪਾਇਆ ਜਾ ਸਕਦਾ ਹੈ ਪਰ ਦਸਤਾਰ ਦੀ ਜਗ੍ਹਾ ਲੋਹਟੋਪ ਪਾਉਣਾ ਗਲਤ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਧਰਮ ਵਿਚ ਦਖ਼ਲ ਨਹੀਂ ਦੇਣਾ ਚਾਹੀਦਾ।

ਇਸ ਮੌਕੇ ਐਡਵੋਕੇਟ ਰਾਜੀਵ ਮਦਾਨ, ਦਫ਼ਤਰ ਇੰਚਾਰਜ ਗੁਰਜੰਟ ਸਿੰਘ ਸੋਹੀਂ, ਓ. ਐੱਸ. ਡੀ. ਚਰਨਜੀਤ ਸਿੰਘ ਸਿੱਧੂ, ਬਲਾਕ ਪ੍ਰਧਾਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਜ਼ਿਲਾ ਅਫ਼ਸਰ ਜਤਿੰਦਰ ਸਿੰਘ ਗਿੱਲ, ਵਿਸਥਾਰ ਅਫ਼ਸਰ ਪ੍ਰਭਦੀਪ ਸਿੰਘ ਗਿੱਲ, ਬੀ. ਡੀ. ਪੀ. ਓ. ਸੁਖਜੀਤ ਸਿੰਘ ਬਾਜਵਾ, ਸਕੱਤਰ ਸਾਹਿਬ ਸਿੰਘ ਰੰਧਾਵਾ, ਡੀ. ਐੱਸ. ਪੀ. ਸੰਜੀਵ ਕੁਮਾਰ, ਰਮਨਦੀਪ ਕੌਰ ਐੱਸ. ਐੱਚ. ਓ. ਰਾਜਾਸਾਂਸੀ, ਸਪਿੰਦਰ ਕੌਰ ਐੱਸ. ਐੱਚ. ਓ. ਅਜਨਾਲਾ ਆਦਿ ਹਾਜ਼ਰ ਸਨ।

Add a Comment

Your email address will not be published. Required fields are marked *