ਬ੍ਰਿਟਿਸ਼ ਸਿੱਖ ਵੱਲੋਂ ਦੇਸ਼ਧ੍ਰੋਹ ਦਾ ਦੋਸ਼ ਕਬੂਲ

ਲੰਡਨ, 3 ਫਰਵਰੀ-: ਬ੍ਰਿਟਿਸ਼ ਸਿੱਖ ਜਸਵੰਤ ਸਿੰਘ ਚੈਲ, ਜੋ 2021 ਵਿੱਚ ਕ੍ਰਿਸਮਿਸ ਵਾਲੇ ਦਿਨ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀ ਹੱਤਿਆ ਕਰਨਾ ਚਾਹੁੰਦਾ ਸੀ ਅਤੇ ਕਰਾਸਬੋਅ ਨਾਲ ਲੈਸ ਵਿੰਡਸਰ ਕੈਸਲ ਦੇ ਮੈਦਾਨ ਵਿੱਚ ਫੜਿਆ ਗਿਆ ਸੀ, ਨੇ ਸ਼ੁੱਕਰਵਾਰ ਨੂੰ ਦੇਸ਼ਧ੍ਰੋਹ ਦੇ ਦੋਸ਼ ਕਬੂਲ ਲਏ ਹਨ। ਗ੍ਰਿਫ਼ਤਾਰੀ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ’ਤੇ ਨਸ਼ਰ ਹੋ ਰਹੇ ਉਸ ਦੇ ਵੀਡੀਓ ’ਚ ਉਹ ਆਖਦਾ ਦਿਖਾਈ ਦੇ ਰਿਹਾ ਹੈ ਕਿ ਅੰਮ੍ਰਿਤਸਰ ਦੇ 1919 ’ਚ ਹੋਏ ਜੱਲ੍ਹਿਆਂਵਾਲਾ ਬਾਗ ਕਤਲੇਆਮ ਦੇ ਬਦਲੇ ਵਜੋਂ ਉਹ ਮਹਾਰਾਣੀ ਨੂੰ ਮਾਰਨਾ ਚਾਹੁੰਦਾ ਸੀ। ਚੈਲ ਨੇ ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਯੂਨਾਈਟਿਡ ਕਿੰਗਡਮ ਦੇ ਦੇਸ਼ਧ੍ਰੋਹ ਐਕਟ ਤਹਿਤ ਜੁਰਮ ਸਵੀਕਾਰ ਕੀਤਾ ਹੈ। ਉਸ ਨੂੰ ਬ੍ਰਾਡਮੂਰ ਹਸਪਤਾਲ ’ਚ ਰੱਖਿਆ ਜਾ ਰਿਹਾ ਹੈ, ਜਿੱਥੋਂ ਉਹ ਵੀਡੀਓ ਲਿੰਕ ਰਾਹੀਂ ਅਦਾਲਤ ’ਚ ਪੇਸ਼ ਹੋਇਆ। ਉਸ ਨੂੰ ਅਦਾਲਤ ਵੱਲੋਂ 31 ਮਾਰਚ ਨੂੰ ਸਜ਼ਾ ਸੁਣਾਈ ਜਾਵੇਗੀ। 

Add New Post

Add a Comment

Your email address will not be published. Required fields are marked *