ਸਿੰਜਾਈ ਘਪਲਾ: ਸਰਵੇਸ਼ ਕੌਸ਼ਲ ਤੇ ਜਨਮੇਜਾ ਸੇਖੋਂ ਵਿਜੀਲੈਂਸ ਅੱਗੇ ਪੇਸ਼


ਚੰਡੀਗੜ੍ਹ, 2 ਫਰਵਰੀ-: ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਸੂਬੇ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਅਤੇ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਜਾਈ ਵਿਭਾਗ ਦੇ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਤੋਂ ਪੁੱਛ ਪੜਤਾਲ ਕੀਤੀ। ਸਾਬਕਾ ਮੁੱਖ ਸਕੱਤਰ ਅਤੇ ਸਾਬਕਾ ਮੰਤਰੀ ਨੂੰ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਜਾਈ ਵਿਭਾਗ ਵਿੱਚ ਹੋਏ ਕਥਿਤ ਬਹੁ-ਕਰੋੜੀ ਘਪਲੇ ਦੀ ਚੱਲ ਰਹੀ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ। ਇਹ ਦੋਵੇਂ ਸ਼ਖ਼ਸੀਅਤਾਂ ਇਸ ਘਪਲੇ ਦੀ ਜਾਂਚ ਸਬੰਧੀ ਦੂਜੀ ਵਾਰ ਵਿਜੀਲੈਂਸ ਦੇ ਤਫਤੀਸ਼ੀ ਅਫ਼ਸਰ ਸਾਹਮਣੇ ਪੇਸ਼ ਹੋਈਆਂ ਹਨ। ਵਿਜੀਲੈਂਸ ਅਧਿਕਾਰੀਆਂ ਅਨੁਸਾਰ ਸਰਵੇਸ਼ ਕੌਸ਼ਲ ਅਤੇ ਜਨਮੇਜਾ ਸਿੰਘ ਸੇਖੇਂ ਨੂੰ ਜਦੋਂ ਪਹਿਲੀ ਵਾਰ ਜਾਂਚ ਵਿੱਚ ਸ਼ਾਮਲ ਹੋਣ ਲਈ ਸੱਦਿਆ ਗਿਆ ਸੀ, ਉਦੋਂ ਜ਼ਿਆਦਾਤਰ ਸਵਾਲ ਹੀ ਪੁੱਛੇ ਗਏ ਸਨ। ਮਾਮਲੇ ਦੀ ਜਾਂਚ ਨੂੰ ਅੱਗੇ ਤੋਰਦਿਆਂ ਅੱਜ ਕੌਸ਼ਲ ਅਤੇ ਸੇਖੋਂ ਨੂੰ ਆਪਣੇ ਬੈਂਕ ਖਾਤਿਆਂ ਅਤੇ ਜਾਇਦਾਦਾਂ ਦੇ ਵੇਰਵੇ ਦੇਣ ਲਈ ਸੱਦਿਆ ਗਿਆ ਸੀ।

Add a Comment

Your email address will not be published. Required fields are marked *