FIH ਰੈਂਕਿੰਗ: ਵਿਸ਼ਵ ਚੈਂਪੀਅਨ ਜਰਮਨੀ ਰੈਂਕਿੰਗ ‘ਚ ਚੋਟੀ ‘ਤੇ ਪੁੱਜਾ

ਲੁਸਾਨੇ : ਜਰਮਨੀ ਐਤਵਾਰ ਨੂੰ ਸਮਾਪਤ ਹੋਏ ਐਫਆਈਐਚ ਪੁਰਸ਼ ਹਾਕੀ ਵਿਸ਼ਵ ਕੱਪ ਨੂੰ ਜਿੱਤ ਕੇ ਵਿਸ਼ਵ ਰੈਂਕਿੰਗ ਵਿੱਚ ਆਸਟਰੇਲੀਆ ਨੂੰ ਪਛਾੜ ਕੇ ਨੰਬਰ ਇੱਕ ਬਣ ਗਿਆ ਹੈ। ਮੰਗਲਵਾਰ ਨੂੰ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (ਐੱਫ. ਆਈ. ਐੱਚ.) ਵੱਲੋਂ ਜਾਰੀ ਤਾਜ਼ਾ ਰੈਂਕਿੰਗ ਮੁਤਾਬਕ ਜਰਮਨੀ 2912.47 ਰੈਂਕਿੰਗ ਅੰਕਾਂ ਨਾਲ ਤਿੰਨ ਸਥਾਨ ਉੱਪਰ ਚੜ੍ਹ ਕੇ ਚੋਟੀ ‘ਤੇ ਪਹੁੰਚ ਗਿਆ ਹੈ। 

ਆਸਟ੍ਰੇਲੀਆ (2792.96 ਅੰਕ) ਕਾਂਸੀ ਤਮਗੇ ਦੇ ਮੈਚ ‘ਚ ਨੀਦਰਲੈਂਡ ਤੋਂ ਹਾਰ ਕੇ ਚੌਥੇ ਸਥਾਨ ‘ਤੇ ਆ ਗਿਆ ਹੈ। ਵਿਸ਼ਵ ਕੱਪ ਦੀ ਕਾਂਸੀ ਤਮਗਾ ਜੇਤੂ ਡੱਚ ਟੀਮ (2848.29) ਇੱਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਉਪ ਜੇਤੂ ਬੈਲਜੀਅਮ (2845.82) ਇੱਕ ਸਥਾਨ ਖਿਸਕ ਕੇ ਤੀਜੇ ਸਥਾਨ ‘ਤੇ ਪਹੁੰਚ ਗਈ ਹੈ। ਤਿੰਨ ਵਾਰ ਦੀ ਵਿਸ਼ਵ ਚੈਂਪੀਅਨ ਜਰਮਨੀ ਨੇ ਫਾਈਨਲ ਵਿੱਚ ਪਿਛਲੇ ਚੈਂਪੀਅਨ ਬੈਲਜੀਅਮ ਨੂੰ ਸ਼ੂਟਆਊਟ ਵਿੱਚ 5-4 ਨਾਲ ਹਰਾਇਆ। 

ਜਰਮਨੀ ਇੱਕ ਸਮੇਂ ‘ਤੇ 0-2 ਨਾਲ ਹੇਠਾਂ ਸੀ ਪਰ ਉਸ ਨੇ ਸ਼ਾਨਦਾਰ ਵਾਪਸੀ ਕਰਦਿਆਂ ਪੂਰੇ ਸਮੇਂ ਤੱਕ ਸਕੋਰ 3-3 ਨਾਲ ਬਰਾਬਰ ਕਰ ਲਿਆ, ਅਤੇ ਫਿਰ ਸ਼ੂਟਆਊਟ ਵਿੱਚ ਬੈਲਜੀਅਮ ਨੂੰ ਹਰਾਇਆ। ਮੇਜ਼ਬਾਨ ਭਾਰਤ ਨੇ FIH ਰੈਂਕਿੰਗ ਵਿੱਚ ਛੇਵਾਂ ਸਥਾਨ ਬਰਕਰਾਰ ਰੱਖਿਆ ਹੈ। ਭਾਰਤ ਨੂੰ ਕਰਾਸਓਵਰ ਮੈਚ ਵਿੱਚ ਨਿਊਜ਼ੀਲੈਂਡ ਨੇ ਹਰਾਇਆ ਸੀ, ਹਾਲਾਂਕਿ ਹਰਮਨਪ੍ਰੀਤ ਸਿੰਘ ਦੀ ਟੀਮ ਨੇ ਟੂਰਨਾਮੈਂਟ ਵਿੱਚ ਨੌਵੇਂ ਸਥਾਨ ‘ਤੇ ਰਹਿਣ ਲਈ ਆਪਣੇ ਦੋਵੇਂ ਵਰਗੀਕਰਣ ਮੈਚ ਜਿੱਤ ਕੇ ਨੌਵੇਂ ਸਥਾਨ ‘ਤੇ ਰਹੀ ਸੀ। 

Add a Comment

Your email address will not be published. Required fields are marked *