ਬਜਟ ਦੌਰਾਨ ਲੱਗੇ ‘ਮੋਦੀ ਮੋਦੀ’ ਤੇ ‘ਜੋੜੋ ਜੋੜੋ, ਭਾਰਤ ਜੋੜੋ’ ਦੇ ਨਾਅਰੇ

ਨਵੀਂ ਦਿੱਲੀ, 1 ਫਰਵਰੀ-: ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਬਜਟ ਤਕਰੀਰ ਦੌਰਾਨ ਸੱਤਾਧਿਰ ਦੇ ਮੈਂਬਰਾਂ ਨੇ ‘ਮੋਦੀ ਮੋਦੀ’ ਦੇ ਨਾਅਰੇ ਲਾਏੇ। ਸਭ ਤੋਂ ਵੱਧ ਨਾਅਰੇ ਵਿੱਤ ਮੰਤਰੀ ਵੱਲੋਂ ਟੈਕਸ ਰਿਆਇਤਾਂ ਦਾ ਐਲਾਨ ਕਰਨ ਮੌਕੇ ਲਾਏ ਗਏ। ਮੈਂਬਰਾਂ ਨੇ ਜ਼ੋਰ ਜ਼ੋਰ ਨਾਲ ਮੇਜ਼ ਵੀ ਥਾਪੜੇ। ਉਧਰ ਕਾਂਗਰਸੀ ਮੈਂਬਰਾਂ ਨੇ ਸਦਨ ਵਿੱਚ ਦਾਖਲ ਹੋਏ ਆਪਣੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ‘ਜੋੜੋ ਜੋੜੋ, ਭਾਰਤ ਜੋੜੋ’ ਦੇ ਨਾਅਰਿਆਂ ਨਾਲ ਸਵਾਗਤ ਕੀਤਾ। ਵਿਰੋਧੀ ਧਿਰ ਦੇ ਕੁਝ ਮੈਂਬਰਾਂ ਨੇ ‘ਅਡਾਨੀ ਸਟਾਕਸ’ ਵਿਵਾਦ ਦੇ ਹਵਾਲੇ ਨਾਲ ‘ਅਡਾਨੀ ਅਡਾਨੀ’ ਦੇ ਨਾਅਰੇ ਲਾਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਦਨ ਵਿੱਚ ਆਮਦ ਮੌਕੇ ਮੈਂਬਰਾਂ ਨੇ ‘ਭਾਰਤ ਮਾਤਾ ਕੀ ਜੈ’ ਦੇ ਨਾਅਰੇ ਲਾਏ।

Add a Comment

Your email address will not be published. Required fields are marked *