ਸ਼ੂਟਿੰਗ ਦੌਰਾਨ ਅਦਾਕਾਰਾ ਸੰਨੀ ਲਿਓਨੀ ਹੋਈ ਫਟੜ, ਵੀਡੀਓ ਹੋਈ ਵਾਇਰਲ

ਮੁੰਬਈ : ਅਕਸਰ ਦੇਖਿਆ ਜਾਂਦਾ ਹੈ ਕਿ ਬਾਲੀਵੁੱਡ ਸਿਤਾਰੇ ਆਪਣੀ ਫ਼ਿਲਮ ਦੇ ਸੀਨ ਨੂੰ ਬਿਹਤਰ ਬਣਾਉਣ ਲਈ ਸ਼ੂਟ ਦੌਰਾਨ ਆਪਣੀ ਜਾਨ ਨੂੰ ਹਥੇਲੀ ‘ਤੇ ਰੱਖ ਕੇ ਸ਼ੂਟ ਕਰਦੇ ਹਨ। ਕਿਸੇ ਵੀ ਖ਼ਤਰਨਾਕ ਸਟੰਟ ਸੀਨ ਦੀ ਸ਼ੂਟਿੰਗ ਦੌਰਾਨ ਸਿਤਾਰਿਆਂ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਣ ਲਈ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਹਨ ਪਰ ਇਹ ਸਭ ਹੋਣ ਦੇ ਬਾਵਜੂਦ ਵੀ ਕਈ ਵਾਰ ਫ਼ਿਲਮੀ ਸਿਤਾਰੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਕੁਝ ਅਜਿਹਾ ਹੀ ਹੋਇਆ ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਨਾਲ।

ਦਰਅਸਲ, ਇਨ੍ਹੀਂ ਦਿਨੀਂ ਸੰਨੀ ਆਪਣੀ ਆਉਣ ਵਾਲੀ ਫ਼ਿਲਮ ‘ਕੋਟੇਸ਼ਨ ਗੈਂਗ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਹਾਲ ਹੀ ‘ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਸ ਦੇ ਪੈਰ ‘ਤੇ ਸੱਟ ਲੱਗੀ ਹੋਈ ਨਜ਼ਰ ਆ ਰਹੀ ਹੈ। ਉਸ ਦੇ ਪੈਰ ਦੇ ਅੰਗੂਠੇ ‘ਚੋਂ ਖੂਨ ਨਿਕਲਦਾ ਦਿਖਾਈ ਦੇ ਰਿਹਾ ਹੈ। ਹਾਲਾਂਕਿ ਸੰਨੀ ਲਿਓਨ ਨੂੰ ਗੰਭੀਰ ਸੱਟਾਂ ਨਹੀਂ ਲੱਗੀਆਂ ਹਨ। ਅਜਿਹੇ ‘ਚ ਉਨ੍ਹਾਂ ਦੀ ਟੀਮ ਸਪਰੇਅ ਕਰਕੇ ਉਨ੍ਹਾਂ ਦਾ ਇਲਾਜ ਕਰਦੀ ਨਜ਼ਰ ਆ ਰਹੀ ਹੈ। ਵੀਡੀਓ ‘ਚ ਸੰਨੀ ਫਿਲਮ ਦੇ ਗੈਟਅੱਪ ‘ਚ ਨਜ਼ਰ ਆ ਰਹੀ ਹੈ, ਜਿਸ ਨੂੰ ਪਛਾਣਨਾ ਥੋੜ੍ਹਾ ਮੁਸ਼ਕਿਲ ਹੋ ਰਿਹਾ ਹੈ।

ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾ ਹੀ ‘ਕੋਟੇਸ਼ਨ ਗੈਂਗ’ ਦਾ ਟਰੇਲਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਇਸ ਫ਼ਿਲਮ ‘ਚ ਜੈਕੀ ਸ਼ਰਾਫ ਵੀ ਨਜ਼ਰ ਆਉਣ ਵਾਲੇ ਹਨ। ‘ਕੋਟੇਸ਼ਨ ਗੈਂਗ’ ਇੱਕ ਕ੍ਰਾਈਮ ਥ੍ਰਿਲਰ ਹੈ। ਫ਼ਿਲਮ ਦੀ ਕਹਾਣੀ ਗੈਂਗ ਵਾਰ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਵੱਖ-ਵੱਖ ਗੈਂਗਾਂ ਦੀ ਕਹਾਣੀ ਜਾਪਦੀ ਹੈ, ਜੋ ਮੁੰਬਈ, ਚੇਨਈ ਅਤੇ ਕਸ਼ਮੀਰ ‘ਚ ਫੈਲੇ ਹੋਏ ਹਨ। ‘ਕੋਟੇਸ਼ਨ ਗੈਂਗ’ ‘ਚ ਸੰਨੀ ਲਿਓਨ ਖ਼ਤਰਨਾਕ ਨਜ਼ਰ ਆਈ ਸੀ। ‘ਕੋਟੇਸ਼ਨ ਗੈਂਗ’ ਇੱਕ ਤਾਮਿਲ ਫ਼ਿਲਮ ਹੈ, ਜੋ ਆਪਣੀ ਮੂਲ ਭਾਸ਼ਾ ਦੇ ਨਾਲ-ਨਾਲ ਹਿੰਦੀ, ਤੇਲਗੂ, ਮਲਿਆਲਮ ਅਤੇ ਕੰਨੜ ‘ਚ ਰਿਲੀਜ਼ ਹੋਵੇਗੀ। ਵਿਸ਼ਨੂੰ ਕੰਨਨ ‘ਕੋਟੇਸ਼ਨ ਗੈਂਗ’ ਦੇ ਨਿਰਦੇਸ਼ਕ ਹੋਣ ਦੇ ਨਾਲ-ਨਾਲ ਨਿਰਮਾਤਾ ਵੀ ਹਨ।

Add a Comment

Your email address will not be published. Required fields are marked *