ਅਨੁਰਾਗ ਕਸ਼ਯਪ ਦੀ ਫ਼ਿਲਮ ‘ਚ ਵਿੱਕੀ ਕੌਸ਼ਲ ਨੇ ਨਿਭਾਇਆ ਡੀ. ਜੇ. ਮੁਹੱਬਤ ਦਾ ਕਿਰਦਾਰ

ਮੁੰਬਈ : ਅਨੁਰਾਗ ਕਸ਼ਯਪ ਦੀ ‘ਆਲਮੋਸਟ ਪਿਆਰ ਵਿਦ ਡੀ. ਜੇ. ਮੁਹੱਬਤ’ ’ਚ ਡੀ. ਜੇ. ਮੁਹੱਬਤ ਦੇ ਕਿਰਦਾਰ ’ਚ ਕੌਣ ਨਜ਼ਰ ਆਵੇਗਾ, ਹੁਣ ਨਾਂ ਸਾਹਮਣੇ ਆਇਆ ਹੈ। ਵਿੱਕੀ ਕੌਸ਼ਲ ਫ਼ਿਲਮ ’ਚ ਡੀ. ਜੇ. ਮੁਹੱਬਤ ਦੇ ਕਿਰਦਾਰ ’ਚ ਨਜ਼ਰ ਆਉਣਗੇ। ਅਨੁਰਾਗ ਕਸ਼ਯਪ ਤੇ ਵਿੱਕੀ ਕੌਸ਼ਲ ਵਿਚਕਾਰ ਇਹ ਚੌਥਾ ਸਹਿਯੋਗ ਵੀ ਹੈ, ਜੋ ਫ਼ਿਲਮ ’ਚ ਵਿਸ਼ੇਸ਼ ਭੂਮਿਕਾ ਨਿਭਾ ਰਹੇ ਹਨ।

ਅਨੁਰਾਗ ਕਸ਼ਯਪ ਨੇ ਕਿਹਾ, ‘ਡੀ. ਜੇ. ਮੁਹੱਬਤ ਦਾ ਕਿਰਦਾਰ ਕਹਾਣੀ ਨਾਲ ਇੰਨਾ ਜੁੜਿਆ ਹੋਇਆ ਹੈ ਕਿ ਮੈਂ ਚਾਹੁੰਦਾ ਸੀ ਕਿ ਕੋਈ ਖ਼ਾਸ ਇਸ ਨੂੰ ਨਿਭਾਵੇ। ਡੀ. ਜੇ. ਮੁਹੱਬਤ ਪਿਆਰ ਦੀ ਆਵਾਜ਼ ਹੈ ਤੇ ਦੋ ਕਹਾਣੀਆਂ ਦੀ ਕੜੀ ਹੈ। ਇਸ ਲਈ ਕਿਸੇ ਅਜਿਹੇ ਵਿਅਕਤੀ ਦੀ ਲੋੜ ਸੀ, ਜਿਸ ਨੂੰ ਹਰ ਕੋਈ ਪਿਆਰ ਕਰਦਾ ਹੈ, ਕਿਉਂਕਿ ਉਹ ਉਸ ’ਚ ਭਰੋਸਾ ਕਰਦੇ ਹਨ। ਮੈਂ ਵਿੱਕੀ ਕੌਸ਼ਲ ਨੂੰ ਜਾਣਦਾ ਹਾਂ, ਉਹ ਮੇਰੇ ਲਈ ਅਜਿਹਾ ਹੈ।’

ਇਸ ਕਿਰਦਾਰ ਲਈ ਜਦੋਂ ਮੈਂ ਪੁੱਛਿਆ, ‘ਸ਼ਾਹਰੁਖ ਖ਼ਾਨ ਨਹੀਂ ਤਾਂ ਕੌਣ? ਸਾਰੀ ਕਾਸਟ ਤੇ ਬੇਟੀ ਨਾਲ ਉਸ ਦੇ ਦੋਸਤਾਂ ਨੇ ਵਿੱਕੀ ਕੌਸ਼ਲ ਦਾ ਨਾਂ ਲਿਆ। ਜਦੋਂਕਿ ਵਿੱਕੀ ਕੌਸ਼ਲ ਦਾ ਕਹਿਣਾ ਹੈ, ‘ਅਨੁਰਾਗ ਸਰ ਮੇਰੇ ਮੈਂਟਰ, ਦੋਸਤ ਤੇ ਇਕ ਤਰ੍ਹਾਂ ਨਾਲ ਸਿਨੇਮਾ ਦੀ ਦੁਨੀਆ ’ਚ ਰਸਤਾ ਦਿਖਾਉਣ ਵਾਲੇ ਰਹੇ ਹਨ। ਜਦੋਂ ਇਸ ਬਾਰੇ ਦੱਸਿਆ ਗਿਆ ਤਾਂ ਤੁਰੰਤ ਹਾਮੀ ਭਰ ਦਿੱਤੀ ਗਈ ਤੇ ਇਹ ਵਿਸ਼ੇਸ਼ ਦਿੱਖ ਮੇਰੇ ਖ਼ਾਸ ਦੋਸਤ ਵੱਲੋਂ ਬਣਾਈ ਗਈ ਵਿਸ਼ੇਸ਼ ਫ਼ਿਲਮ ਲਈ ਹੈ। ਜ਼ੀ ਸਟੂਡੀਓਜ਼ ਦੁਆਰਾ ਗੁੱਡ ਬੈਡ ਫਿਲਮਜ਼ ਪ੍ਰੋਡਕਸ਼ਨ ਦੇ ਅਧੀਨ ਪੇਸ਼ ਕੀਤੀ ਗਈ, ਇਹ ਫ਼ਿਲਮ 3 ਫਰਵਰੀ ਨੂੰ ਰਿਲੀਜ਼ ਹੋਣ ਵਾਲੀ ਹੈ।

Add a Comment

Your email address will not be published. Required fields are marked *