ਅਦਾਕਾਰਾ ਇਲਿਆਨਾ ਡੀਕਰੂਜ਼ ਹਸਪਤਾਲ ‘ਚ ਦਾਖ਼ਲ, ਕਈ ਸਾਲਾਂ ਤੋਂ ਇਸ ਬੀਮਾਰੀ ਨਾਲ ਰਹੀ ਹੈ ਜੂਝ

ਨਵੀਂ ਦਿੱਲੀ : ਇਲਿਆਨਾ ਡੀਕਰੂਜ਼ ਨੂੰ ਬਾਲੀਵੁੱਡ ਦਾ ਹੀ ਨਹੀਂ ਸਾਊਥ ਫ਼ਿਲਮ ਇੰਡਸਟਰੀ ਦਾ ਵੀ ਜਾਣਿਆ-ਪਛਾਣਿਆ ਨਾਂ ਹੈ। ਹਾਲ ਹੀ ‘ਚ ਇਲਿਆਨਾ ਡੀਕਰੂਜ਼ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਉਸ ਨੇ ਦਿਖਾਇਆ ਹੈ ਕਿ ਉਸ ਨੂੰ IV fluid ਦਿੱਤਾ ਗਿਆ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ IV fluid ਦੇ ਤਿੰਨ ਬੈਗ ਦੀ ਦਿੱਤੇ ਗਏ ਸਨ। ਇਸ ਦੇ ਨਾਲ ਹੀ ਉਸ ਨੇ ਇਕ ਹੋਰ ਤਸਵੀਰ ਸ਼ੇਅਰ ਕੀਤੀ, ਜਿਸ ‘ਚ ਉਸ ਨੇ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਦੀ ਹੈਲਥ ਅਪਡੇਟ ਲੈਣ ਲਈ ਫੋਨ ਕੀਤਾ ਸੀ ਤੇ ਉਨ੍ਹਾਂ ਲਈ ਚਿੰਤਾ ਜ਼ਾਹਰ ਕੀਤੀ ਸੀ। ਇਲਿਆਨਾ ਨੇ ਦੱਸਿਆ ਕਿ ਫਿਲਹਾਲ ਉਹ ਬਿਲਕੁਲ ਠੀਕ ਹੈ।

ਕੀ ਹੈ ਬੀਮਰੀ?
ਇਲਿਆਨਾ ਡੀਕਰੂਜ਼ ਨੇ ਖੁਲਾਸਾ ਕੀਤਾ ਸੀ ਕਿ ਉਹ ਕੁਝ ਸਾਲ ਪਹਿਲਾਂ ਬਾਡੀ ਡਿਸਮੋਰਫਿਕ ਆਰਡਰ ਤੋਂ ਪੀੜਤ ਸੀ। ਉਸ ਨੇ 2017 ‘ਚ ਖੁਲਾਸਾ ਕੀਤਾ ਕਿ ਉਹ ਬਾਡੀ ਡਿਸਮੋਰਫਿਕ ਡਿਸਆਰਡਰ ਤੋਂ ਪੀੜਤ ਸੀ। ਇਹ ਉਹ ਸਮੱਸਿਆ ਹੈ, ਜਿਸ ‘ਚ ਮਰੀਜ਼ ਨੂੰ ਆਪਣੇ ਸਰੀਰ ‘ਚ ਕਮੀਆਂ ਨਜ਼ਰ ਆਉਂਦੀਆਂ ਹਨ।

ਕੈਟਰੀਨਾ ਕੈਫ ਦੇ ਭਰਾ ਨਾਲ ਜੁੜਿਆ ਸੀ ਨਾਂ
ਇਲਿਆਨਾ ਡੀਕਰੂਜ਼ ਬਾਰੇ ਲੰਬੇ ਸਮੇਂ ਤੋਂ ਚਰਚਾ ਹੁੰਦੀ ਰਹੀ ਹੈ ਕਿ ਉਹ ਕੈਟਰੀਨਾ ਕੈਫ ਦੇ ਭਰਾ ਸੇਬੇਸਟੀਅਨ ਲੌਰੇਨ ਮਾਈਕਲ ਨੂੰ ਡੇਟ ਕਰ ਰਹੀ ਹੈ। ਦੋਵਾਂ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਕੈਟਰੀਨਾ ਕੈਫ, ਉਸ ਦੇ ਭਰਾ ਅਤੇ ਕੁਝ ਹੋਰ ਦੋਸਤਾਂ ਨਾਲ ਇਲਿਆਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਹਾਲਾਂਕਿ ਦੋਹਾਂ ਨੇ ਰਿਲੇਸ਼ਨਸ਼ਿਪ ਬਾਰੇ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ। ਦੱਸ ਦਈਏ ਕਿ ਇਲਿਆਨਾ ਦੀ ਆਖਰੀ ਫ਼ਿਲਮ ‘ਦਿ ਬਿਗ ਬੁੱਲ’ ਸੀ, ਜਿਸ ਨੂੰ ਓਟੀਟੀ ਪਲੇਟਫਾਰਮ ‘ਤੇ ਕਾਫੀ ਪਸੰਦ ਕੀਤਾ ਗਿਆ ਸੀ।

Add a Comment

Your email address will not be published. Required fields are marked *