ਮਸ਼ਹੂਰ ਫਾਈਟਰ ਕਾਰ ਹਾਦਸੇ ‘ਚ ਜ਼ਖ਼ਮੀ, ਕਿਹਾ- ਮੈਂ ਮਰ ਸਕਦਾ ਸੀ, ਸ਼ੁਕਰ ਹੈ ਜਾਨ ਬਚ ਗਈ

ਡਬਲਿਨ : ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (ਯੂ.ਐੱਫ.ਸੀ.) ਦਾ ਸਟਾਰ ਫਾਈਟਰ ਕਾਨਰ ਮੈਕਗ੍ਰੇਗਰ ਆਪਣੇ ਗ੍ਰਹਿ ਦੇਸ਼ ਆਇਰਲੈਂਡ ‘ਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ, ਹਾਲਾਂਕਿ ਉਸ ਨੂੰ ਜ਼ਿਆਦਾ ਸੱਟ ਨਹੀਂ ਲੱਗੀ। ਮੈਕਗ੍ਰੇਗਰ ਨੇ ਖੁਦ ਸ਼ੁੱਕਰਵਾਰ ਨੂੰ ਇੰਸਟਾਗ੍ਰਾਮ ‘ਤੇ ਇਕ ਵੀਡੀਓ ਪੋਸਟ ਕਰਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਵੀਡੀਓ ਵਿੱਚ, ਉਹ ਇਹ ਕਹਿੰਦੇ ਹੋਏ ਸੁਣਿਆ ਗਿਆ ਹੈ, “ਮੈਂ ਉੱਥੇ ਮਰ ਸਕਦਾ ਸੀ” ਜਦੋਂ ਕਿ ਕਾਰ ਦੇ ਡਰਾਈਵਰ ਨੇ ਮੁਆਫੀ ਮੰਗੀ। ਹਾਲਾਂਕਿ ਬਾਅਦ ‘ਚ ਉਸ ਨੇ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ।

ਮੈਕਗ੍ਰੇਗਰ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਬੱਸ ਇੱਕ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ। ਤੇਜ਼ ਧੁੱਪ ਕਾਰ ਚਾਲਕ ਦੀਆਂ ਅੱਖਾਂ ‘ਤੇ ਪੈ ਰਹੀ ਸੀ, ਜਿਸ ਕਾਰਨ ਉਹ ਮੈਨੂੰ ਦੇਖ ਨਹੀਂ ਸਕਿਆ ਅਤੇ ਪੂਰੀ ਰਫਤਾਰ ਨਾਲ ਮੇਰੇ ਨਾਲ ਟਕਰਾ ਗਿਆ। ਰੱਬ ਦਾ ਸ਼ੁਕਰ ਹੈ, ਸੁਚੇਤ ਰਹਿਣ ਕਾਰਨ ਮੇਰੀ ਜਾਨ ਬਚ ਗਈ।’ ਮੈਕਗ੍ਰੇਗਰ ਪਿਛਲੇ ਕੁਝ ਮਹੀਨਿਆਂ ਤੋਂ ਸੁਰਖੀਆਂ ‘ਚ ਹਨ। ਪਿਛਲੇ ਸਾਲ ਜੁਲਾਈ ‘ਚ ਇਕ ਔਰਤ ਨੇ ਉਸ ‘ਤੇ ਕਾਤਲਾਨਾ ਹਮਲੇ ਦਾ ਦੋਸ਼ ਲਗਾਇਆ ਸੀ। ਹਾਲਾਂਕਿ ਮੈਕਗ੍ਰੇਗਰ ਨੇ ਇਸ ਦੋਸ਼ ਤੋਂ ਇਨਕਾਰ ਕੀਤਾ ਹੈ।

ਸਾਬਕਾ ਫੇਦਰਵੇਟ ਅਤੇ ਲਾਈਟਵੇਟ ਚੈਂਪੀਅਨ ਨੇ ਇਹ ਵੀ ਕਿਹਾ ਕਿ ਯੂਐਫਸੀ ਨੇ ਉਸਨੂੰ “ਦ ਅਲਟੀਮੇਟ ਫਾਈਟਰ” ਦੇ ਅਗਲੇ ਸੀਜ਼ਨ ਦੀ ਕੋਚਿੰਗ ਲਈ ਸੱਦਾ ਦਿੱਤਾ ਹੈ ਪਰ ਉਹ ਅਜੇ ਤੱਕ ਸਹਿਮਤ ਨਹੀਂ ਹੋਇਆ ਹੈ। ਮੈਕਗ੍ਰੇਗਰ ਨੂੰ ਆਖਰੀ ਵਾਰ ਜੁਲਾਈ 2021 ਵਿੱਚ ਡਸਟਿਨ ਪੋਇਰੀਅਰ ਦੇ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮੁਕਾਬਲੇ ‘ਚ ਮੈਕਗ੍ਰੇਗਰ ਦੀ ਲੱਤ ਟੁੱਟ ਗਈ ਸੀ ਅਤੇ ਉਦੋਂ ਤੋਂ ਉਹ ਰਿਹੈਬਿੰਗ ਕਰ ਰਿਹਾ ਹੈ। ਮੈਕਗ੍ਰੇਗਰ ਦੇ ਕੋਚ ਜੌਨ ਕਵਨਘ ਨੇ ਕਿਹਾ ਹੈ ਕਿ ਉਸ ਨੂੰ ਉਮੀਦ ਹੈ ਕਿ ਮੈਕਗ੍ਰੇਗਰ 2023 ‘ਚ ਲੜੇਗਾ।

Add a Comment

Your email address will not be published. Required fields are marked *